ਰਾਹੁਲ ਗਾਂਧੀ ਪੰਜਾਬ ਕਿਉਂ ਨਹੀਂ ਆਉਂਦੇ : ਹਰਸਿਮਰਤ (ਵੀਡੀਓ)

Wednesday, Jun 14, 2017 - 06:36 AM (IST)

ਨਵੀਂ ਦਿੱਲੀ\ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ 'ਤੇ ਵੱਡਾ ਹਮਲਾ ਕੀਤਾ ਹੈ। ਰਾਹੁਲ ਗਾਂਧੀ 'ਤੇ ਸ਼ਬਦੀ ਹਮਲਾ ਕਰਦੇ ਹੋਏ ਹਰਸਿਮਰਤ ਨੇ ਕਿਸਾਨਾਂ ਦੇ ਨਾਂ 'ਤੇ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਬਕੌਲ ਹਰਸਿਮਰਤ ਛੇ ਕਿਸਾਨਾਂ ਦੇ ਮਰਨ 'ਤੇ ਮੱਧ ਪ੍ਰਦੇਸ਼ ਜਾਣ ਵਾਲੇ ਰਾਹੁਲ ਗਾਂਧੀ ਪੰਜਾਬ ਵਿਚ ਦੋ ਮਹੀਨਿਆਂ ਦੌਰਾਨ ਮਰੇ 75 ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਕਿਉਂ ਨਹੀਂ ਆਏ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਦੁਨੀਆਂ ਦੀ ਵੱਡੀ ਇਨਵੈਸਟਮੈਂਟ ਟ੍ਰੇਡ ਫੇਅਰ ਕੰਪਨੀ ਅਨੁਗਾ ਨਾਲ ਸਮਝੌਤੇ 'ਤੇ ਹਸਤਾਖਰ ਵੀ ਕੀਤੇ।


Related News