12ਵੀਂ ’ਚੋਂ ਦੂਜੇ ਨੰਬਰ ’ਤੇ ਆਉਣ ਵਾਲੀ ਅਰਸ਼ਪ੍ਰੀਤ ਨੂੰ ਹਰਸਿਮਰਤ ਬਾਦਲ ਨੇ ਫੋਨ ਕਰਕੇ ਦਿੱਤੀ ਵਧਾਈ, ਆਖੀ ਇਹ ਗੱਲ

Saturday, Jul 02, 2022 - 05:11 PM (IST)

12ਵੀਂ ’ਚੋਂ ਦੂਜੇ ਨੰਬਰ ’ਤੇ ਆਉਣ ਵਾਲੀ ਅਰਸ਼ਪ੍ਰੀਤ ਨੂੰ ਹਰਸਿਮਰਤ ਬਾਦਲ ਨੇ ਫੋਨ ਕਰਕੇ ਦਿੱਤੀ ਵਧਾਈ, ਆਖੀ ਇਹ ਗੱਲ

ਬੁਢਲਾਡਾ (ਬਾਂਸਲ) - ਪੰਜਾਬ ਭਰ ’ਚੋਂ ਬਾਰ੍ਹਵੀ ਜਮਾਤ ਦੇ ਨਤੀਜੇ ’ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਅਰਸ਼ਪ੍ਰੀਤ ਕੌਰ ਬੱਛੋਆਣਾ ਨੂੰ ਸਾਬਕਾ ਕੇਂਦਰੀ ਮੰਤਰੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੋਬਾਇਲ ਰਾਹੀਂ ਮੁਬਾਰਕਬਾਦ ਦਿੱਤੀ। ਹਰਸਿਮਰਤ ਬਾਦਲ ਨੇ ਅਰਸ਼ਪ੍ਰੀਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਭਵਿੱਖ ਵਿੱਚ ਮੈਂਬਰ ਪਾਰਲੀਮੈਂਟ ਬਣਨਾ ਚਾਹੋਗੇ ਤਾਂ ਕੁੜੀ ਨੇ ਕਿਹਾ ਕਿ ਹਾਂ ਮੈਂ ਤੁਹਾਡੇ ਵਾਂਗ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਅਰਸ਼ਪ੍ਰੀਤ ਦਾ ਇਹ ਜਵਾਬ ਸੁਣ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਹਮੇਸ਼ਾ ਅਰਸ਼ਦੀਪ ਨਾਲ ਖੜ੍ਹਾ ਮਿਲੇਗਾ। ਇਸ ਦੇ ਨਾਲ-ਨਾਲ ਵਿਦਿਆਰਥਣ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਨ ਦੀ ਵੀ ਇੱਛਾ ਜ਼ਾਹਿਰ ਕੀਤੀ। ਬੀਬੀ ਬਾਦਲ ਨੇ ਕਿਹਾ ਕਿ ਤੁਸੀਂ ਮਾਪਿਆਂ ਅਤੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਹਲਕੇ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾ ਕਿਹਾ ਕਿ ਜਲਦ ਹੀ ਉਹ ਤੁਹਾਡੇ ਘਰ ਬੱਛੋਆਣਾ ਆਉਣਗੇ ਅਤੇ ਉਨ੍ਹਾਂ ਵਿਦਿਆਰਥਣ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਆਪਣਾ ਨਿੱਜੀ ਨੰਬਰ ਵੀ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ

 


author

rajwinder kaur

Content Editor

Related News