ਜਾਣੋ ਬੀਬੀ ਬਾਦਲ ਨੇ ‘ਆਪ’ ਨੂੰ ਕਿਉਂ ਕਿਹਾ ਕਾਂਗਰਸ ਦੀ ‘ਬੀ’ ਟੀਮ (ਵੀਡੀਓ)

Tuesday, Jul 21, 2020 - 06:07 PM (IST)

ਬਠਿੰਡਾ (ਕੁਨਾਲ ਬਾਂਸਲ) - ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਵਿਰੋਧ 'ਤੇ ਬੋਲਦੇ ਹੋਏ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਫਸਲਾਂ ਨੂੰ ਵੇਚਣ ਸਮੇਂ ਮਿਲਣ ਵਾਲਾ ਸਮਰਥਨ ਮੁੱਲ ਖਤਮ ਨਹੀਂ ਕੀਤਾ ਜਾਵੇਗਾ। ਖੇਤੀ ਆਰਡੀਨੈਂਸ ਦੇ ਚੱਲਦੇ ਕਿਸਾਨਾਂ ਨੂੰ ਵੱਡੇ ਪੈਮਾਨੇ 'ਤੇ ਲਾਭ ਹੋਣਗੇ, ਉਹ ਆਪਣੇ ਮੁਨਾਫੇ ਨੂੰ ਦੇਖਦੇ ਹੋਏ ਆਪਣੀ ਫਸਲ ਦੇਸ਼ ਦੇ ਕਿਸੇ ਵੀ ਸ਼ਹਿਰ 'ਚ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਦਾ ਵਿਰੋਧ ਕਰਕੇ ਵਿਰੋਧੀ ਪਾਰਟੀਆਂ ਰਾਜਨੀਤੀ ਕਰ ਰਹੀ ਹਨ। ਵਿਰੋਧੀ ਐੱਮ.ਐੱਸ.ਪੀ ਨੂੰ ਲੈ ਅਫਵਾਹਾਂ ਵੀ ਫੈਲਾ ਰਹੇ ਹਨ।

ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’

ਉਨ੍ਹਾਂ ਨੇ ਕਿਹਾ ਕਿ ਜੋ ਨੀਤੀ ਕੇਂਦਰ ਸਰਕਾਰ ਹੁਣ ਲੈ ਕੇ ਆਈ ਹੈ, ਇਹ ਕਾਂਗਰਸ ਦੀ ਪੰਜਾਬ ਸਰਕਾਰ 2017 'ਚ ਲੈ ਕੇ ਆਈ ਸੀ। ਕੈਪਟਨ ਸਰਕਾਰ ਨੇ ਖੁਦ ਇਸ ਨੀਤੀ ਨੂੰ ਪੰਜਾਬ 'ਚ ਲਾਗੂ ਕੀਤਾ ਸੀ ਤਾਂ ਫਿਰ ਉਹ ਕੇਂਦਰ ਸਰਕਾਰ ਵਲੋਂ ਖੇਤੀ ਆਰਡੀਨੈਂਸ ਲਾਗੂ ਕਰਨ ਦਾ ਵਿਰੋਧ ਕਿਉਂ ਕਰ ਰਹੇ ਹਨ।

ਪੰਜਾਬ ਦੇ ਲੋਕਾਂ ਲਈ ਵੇਖਣ ਵਾਸਤੇ ਨੀਂਹ ਪੱਥਰ ਜ਼ਰੂਰ ਰੱਖੇ, ਪਰ ਵਿਕਾਸ ਨਹੀਂ ਹੋਇਆ..!

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ 'ਬੀ' ਟੀਮ ਹੈ 'ਆਪ' ਹੈ। ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਹੈ, ਜਿਸ ਨੇ ਰਲ ਨੇ ਇਸ ਨੀਤੀ ਨੂੰ ਪਾਸ ਕੀਤਾ ਸੀ। ਉਸ ਸਮੇਂ ਇਨ੍ਹਾਂ ਨੇ ਰੋਲਾ ਕਿਉਂ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਇਹ ਦੋਗਲੀ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਨੇ ਸੱਤਾ ਵਿਚ ਆਉਣ ਲਈ ਝੂਠੀਆਂ ਕਸਮਾਂ ਦਾ ਸਹਾਰਾ ਲਿਆ ਸੀ ਅਤੇ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ।   

ਮੇਰਾ ਸਫ਼ਰ ਨ੍ਹੇਰੇ ਵਿਚ ਰੌਸ਼ਨੀ ਦੀ ਤਲਾਸ਼ ਦਾ ਹੈ : ਬੇਬੀ ਹਾਲਦਾਰ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਵਾਰ-ਵਾਰ ਇਹ ਕਹਿ ਚੁੱਕੇ ਹਨ ਕਿ ਕਿਸਾਨਾਂ ਨੂੰ ਇਸ ਖੇਤੀ ਆਰਡੀਨੈਂਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਨਾਲ ਆਉਣ ਵਾਲੇ ਸਮੇਂ 'ਚ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਜੇਕਰ ਕਿਸੇ ਨੂੰ ਵੀ ਇਸ ਆਰਡੀਨੈਂਸ ਦੇ ਸਬੰਧਿਤ ਕੋਈ ਵੀ ਕਿੰਤੂ ਪ੍ਰੰਤੂ ਹੈ ਤਾਂ ਉਹ ਇਸ ਮੁੱਦੇ 'ਤੇ ਗੱਲ ਕਰਨ ਲਈ ਤਿਆਰ ਹਨ। 

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ


rajwinder kaur

Content Editor

Related News