''ਆਮ ਆਦਮੀ ਪਾਰਟੀ'' ''ਤੇ ਵਰ੍ਹੀ ਹਰਸਿਮਰਤ, ਅਕਾਲੀ-ਭਾਜਪਾ ਦੇ ਗਾਏ ਸੋਹਲੇ (ਵੀਡੀਓ)
Tuesday, Jan 24, 2017 - 12:39 PM (IST)
ਤਲਵੰਡੀ ਸਾਬੋ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ''ਤੇ ਵਰ੍ਹਦਿਆਂ ਕਿਹਾ ਹੈ ਕਿ ਦਿੱਲੀ ਦੇ ਲੋਕ ਤਾਂ ਝਾੜੂ ਛੱਡ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਜੁੱਤੀਆਂ ਚੁੱਕੀ ਫਿਰਦੇ ਹਨ ਕਿਉਂਕਿ ਉਨ੍ਹਾਂ ਨੇ ਦਿੱਲੀ ਵਾਸੀਆਂ ਲਈ ਕੁਝ ਨਹੀਂ ਕੀਤਾ ਹੈ। ਅਕਾਲੀ-ਭਾਜਪਾ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਦੇ ਹੱਕ ''ਚ ਇੱਥੇ ਚੋਣ ਪ੍ਰਚਾਰ ਕਰਨ ਆਈ ਬੀਬਾ ਬਾਦਲ ਨੇ ਇਸ ਮੌਕੇ ਅਕਾਲੀ-ਭਾਜਪਾ ਦੇ ਸੋਹਲੇ ਗਾਉਂਦਿਆਂ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਮੁੜ ਸੱਤਾ ''ਚ ਆਉਣ ''ਤੇ ਆਟਾ-ਦਾਲ ਸਕੀਮ ਨਾਲ ਖੰਡ ਅਤੇ ਘਿਓ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੜ ਸੱਤਾ ''ਚ ਆਉਣ ''ਤੇ ਲੋਕਾਂ ਨਾਲ ਹੋਰ ਵੀ ਵੱਡੇ-ਵੱਡੇ ਵਾਅਦੇ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ''ਚ ਗਿਣਤੀ ਦੇ ਕੁਝ ਹੀ ਦਿਨ ਬਾਕੀ ਬਚੇ ਹਨ ਅਤੇ ਇਨ੍ਹੀਂ ਦਿਨੀਂ ਜਿੱਥੇ ਸਿਆਸੀ ਪਾਰਟੀਆਂ ਵਲੋਂ ਜਨਤਾ ਨੂੰ ਆਪਣੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ, ਉੱਥੇ ਹੀ ਵਿਰੋਧੀਆਂ ''ਤੇ ਲਗਾਤਾਰ ਦੂਸ਼ਣਬਾਜ਼ੀ ਵੀ ਜਾਰੀ ਹੈ।
