ਕੋਰੀਡੋਰ ਦੇ ਕੰਮ ''ਚ ਦੇਰੀ ਲਈ ਹਰਸਿਮਰਤ ਦੀ ਕਾਂਗਰਸ ਨੂੰ ਝਾੜ
Saturday, Jan 12, 2019 - 10:24 AM (IST)
ਲੁਧਿਆਣਾ : ਕੇਂਦਰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੋਰੀਡੋਰ ਦੇ ਕੰਮ 'ਚ ਹੋ ਰਹੀ ਦੇਰੀ ਲਈ ਕਾਂਗਰਸ ਸਰਕਾਰ ਨੂੰ ਝਾੜ ਪਾਈ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਕੰਮ ਨਿਬੇੜ ਚੁੱਕੀ ਹੈ ਪਰ ਸੂਬਾ ਸਰਕਾਰ ਇਸ ਨੂੰ ਲਟਕਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨ ਐਕੁਆਇਰ ਕਰੇ ਤਾਂ ਕੋਰੀਡੋਰ ਜਲਦੀ ਬਣ ਜਾਵੇਗਾ। ਲੁਧਿਅਣਾ 'ਚ ਮੈਗਾ ਫੂਡ ਪਾਰਕ ਦਾ ਨਿਰੀਖਣ ਕਰਨ ਪੁੱਜੀ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬਠਿੰਡਾ ਦੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ। ਲੋਕ ਸਭਾ ਚੋਣਾਂ ਸਬੰਧੀ ਹਰਸਿਮਰਤ ਬਾਦਲ ਨੇ ਕਿਹਾ ਕਿ ਪਾਰਟੀ ਜਿੱਥੇ ਕਹੇਗੀ, ਉੱਥੋਂ ਹੀ ਉਹ ਚੋਣਾਂ ਲੜਨਗੇ ਪਰ ਬਠਿੰਡਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਉਨ੍ਹਾਂ ਦੇ ਪ੍ਰਾਜੈਕਟ ਲੇਟ ਕਰਨ ਦੇ ਵੀ ਦੋਸ਼ ਲਾਏ।
