ਹਰਪ੍ਰੀਤ ਕਤਲਕਾਂਡ : ਦਿਓਰ ਤੋਂ ਪਰਿਵਾਰ ਨੂੰ ਖ਼ਤਰਾ ਦੱਸ ਹਾਈਕੋਰਟ ਪੁੱਜੀ ਮਾਂ, ਅਦਾਲਤ ਨੇ ਸੁਣਾਏ ਹੁਕਮ

Wednesday, Aug 07, 2024 - 10:18 AM (IST)

ਹਰਪ੍ਰੀਤ ਕਤਲਕਾਂਡ : ਦਿਓਰ ਤੋਂ ਪਰਿਵਾਰ ਨੂੰ ਖ਼ਤਰਾ ਦੱਸ ਹਾਈਕੋਰਟ ਪੁੱਜੀ ਮਾਂ, ਅਦਾਲਤ ਨੇ ਸੁਣਾਏ ਹੁਕਮ

ਚੰਡੀਗੜ੍ਹ (ਰਮੇਸ਼ ਹਾਂਡਾ) : ਹਾਈਕੋਰਟ ਨੇ ਆਈ. ਸੀ. ਏ.ਐੱਸ. ਅਧਿਕਾਰੀ ਕਤਲ ਮਾਮਲੇ ’ਚ ਮੁਲਜ਼ਮਾਂ ਨਾਲ ਮਿਲੀ-ਭੁਗਤ ਕਰਨ ਵਾਲੇ ਮ੍ਰਿਤਕ ਦੇ ਚਾਚਾ ਕੁਲਦੀਪ ਸਿੰਘ ਨੂੰ ਸੈਕਟਰ-36 ਦੇ ਥਾਣੇ ’ਚ ਬੁੱਧਵਾਰ ਸਵੇਰੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਸੁਰੱਖਿਆ ਪਟੀਸ਼ਨ ਹਰਪ੍ਰੀਤ ਸਿੰਘ ਦੀ ਮਾਂ ਵੱਲੋਂ ਦਾਇਰ ਕੀਤੀ ਗਈ ਹੈ। ਦੋਸ਼ ਹੈ ਕਿ ਕਥਿਤ ਤੌਰ ’ਤੇ ਪੰਜਾਬ ਪੁਲਸ ਦੇ ਮੁਅੱਤਲ ਏ. ਆਈ. ਜੀ. ਮਲਵਿੰਦਰ ਸਿੰਘ ਸਿੱਧੂ ਨੇ ਹਰਪ੍ਰੀਤ ਦੇ ਚਾਚੇ ਕੁਲਦੀਪ ਸਿੰਘ ਨਾਲ ਮਿਲੀ-ਭੁਗਤ ਕਰਕੇ ਮੱਧ ਕਾਰਵਾਈ ਦੌਰਾਨ ਗੋਲੀ ਚਲਾ ਦਿੱਤੀ ਸੀ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਉਣ ਦੀ ਮੰਗ

ਜਸਟਿਸ ਅਨੂਪ ਚਿਤਕਾਰਾ ਨੇ ਕੁਲਦੀਪ ਦੇ ਵਕੀਲ ਨੂੰ ਹਦਾਇਤਾਂ ਦਿੰਦਿਆਂ ਉਸ ਨੂੰ ਬੁੱਧਵਾਰ ਸਵੇਰੇ 8 ਵਜੇ ਥਾਣੇ ’ਚ ਹਾਜ਼ਰ ਹੋਣ ਲਈ ਕਿਹਾ ਹੈ। ਕੁਲਦੀਪ ’ਤੇ ਪਹਿਲਾਂ ਭ੍ਰਿਸ਼ਟਾਚਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਸੀ ਅਤੇ ਹਾਈਕੋਰਟ ਨੇ ਉਸ ਨੂੰ ਅੰਤਰਿਮ ਜ਼ਮਾਨਤ ਦਿੰਦਿਆਂ ਹਲਫ਼ਨਾਮਾ ਦਾਇਰ ਕਰਕੇ ਈਮਾਨਦਾਰੀ ਸਾਬਤ ਕਰਨ ਲਈ ਕਿਹਾ ਸੀ। ਹਰਪ੍ਰੀਤ ਦੀ ਮਾਂ ਨੇ ਦਲੀਲ ਦਿੱਤੀ ਕਿ ਕੁਲਦੀਪ ਸਿੰਘ ਮੁਲਜ਼ਮਾਂ ਨਾਲ ਮਿਲਿਆ ਸੀ ਅਤੇ 3 ਅਗਸਤ ਨੂੰ ਵੀ ਜ਼ਿਲ੍ਹਾ ਅਦਾਲਤ ਵਿਚ ਮੌਜੂਦ ਸੀ। ਪਟੀਸ਼ਨ ’ਚ ਕਿਹਾ ਕਿ ਕੁਲਦੀਪ ਸਿੰਘ ਤੋਂ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੈ। ਕੁਲਦੀਪ ਸਿੰਘ ਵੱਲੋਂ ਪੇਸ਼ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ ਝੂਠੇ ਹਨ ਤੇ ਉਹ ਘਟਨਾ ਵਾਲੇ ਦਿਨ ਸਬੰਧਿਤ ਅਦਾਲਤ ’ਚ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਜ਼ਰੂਰੀ ਖ਼ਬਰ, ਜਲਦੀ ਕਰ ਦਿਓ Apply
ਪੁਲਸ ਚਾਹੇ ਤਾਂ ਕਰ ਸਕਦੀ ਹੈ ਗ੍ਰਿਫ਼ਤਾਰ
ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਖ਼ਤਰੇ ਦੇ ਸ਼ੱਕ ਦੀ ਜਾਂਚ ਕੀਤੇ ਬਿਨਾਂ ਮ੍ਰਿਤਕ ਦੀ ਮਾਂ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੇ ਵਿਆਪਕ ਹਿੱਤ ’ਚ ਹੁਕਮ ਪਾਸ ਕੀਤੇ ਜਾ ਰਹੇ ਹਨ। ਜੇਕਰ ਕੁਲਦੀਪ ਸਿੰਘ ਪੁਲਸ ਥਾਣੇ ’ਚ ਪੇਸ਼ ਨਹੀਂ ਹੁੰਦਾ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ’ਚ ਅੰਤਰਿਮ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਮਾਮਲੇ ਨੂੰ ਵਿਚਾਰ ਲਈ 7 ਅਗਸਤ ਨੂੰ ਸੂਚੀਬੱਧ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ
For Android:- https://play.google.com/store/apps/details?id=com.jagbani&hl=e
For IOS:- https://itunes.apple.com/in/app/id538323711?mt=8

 

 


author

Babita

Content Editor

Related News