''ਝਾੜੂ'' ਖਿੱਲਰਿਆ ਨਹੀਂ, ਅਸੀਂ ਅੱਜ ਵੀ ਮਜ਼ਬੂਤੀ ਨਾਲ ਖੜ੍ਹੇ : ਚੀਮਾ (ਵੀਡੀਓ)

07/30/2018 6:26:04 PM

ਚੰਡੀਗੜ੍ਹ — ਪੰਜਾਬ ਵਿਚ ਆਪ ਦੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਇਕਾਈ ਵਿਚ ਘਮਾਸਾਨ ਮਚਿਆ ਹੋਇਆ ਹੈ, ਜਿਸ ਨੂੰ ਲੈ ਕੇ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਸੱਦੀ ਗਈ ਹੈ। ਇਸ ਸਬੰਧੀ ਜਦੋਂ ਵਿਰੋਧੀ ਧਿਰ ਦੇ ਨਵੇਂ ਚੁਣੇ ਗਏ ਨੇਤਾ ਹਰਪਾਲ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਟੁੱਟ ਨਹੀਂ ਰਹੀ, ਸਾਡੀ ਪਾਰਟੀ ਬਿਲਕੁਲ ਮਜ਼ਬੂਤ ਹੈ ਅਤੇ ਡਾ. ਬਲਬੀਰ ਸਿੰਘ ਬਹੁਤ ਵਧੀਆ ਅਤੇ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਜਾਂ ਰਵਾਇਤੀ ਪਾਰਟੀ 'ਚ ਫੇਰਬਦਲ ਹੁੰਦਾ ਹੈ ਤਾਂ ਨਿੱਕੇ-ਮੋਟੇ ਮਨ-ਮੁਟਾਵ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੈਠ ਕੇ ਪਾਰਟੀ ਮੈਂਬਰਾਂ ਨਾਲ ਗੱਲ ਕਰਕੇ ਹੱਲ ਕੀਤਾ ਜਾਵੇ। ਸੁਖਪਾਲ ਖਹਿਰਾ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਹਨ ਅਤੇ ਮੇਰੇ ਵੱਡੇ ਵੀਰ ਵਾਂਗ ਹਨ। ਚੀਮਾ ਨੇ ਕਿਹਾ ਕਿ ਖਹਿਰਾ ਨੂੰ ਪੁੱਛ ਕੇ ਅਤੇ ਸਲਾਹ ਮਸ਼ਵਰਾ ਕਰਕੇ ਮਸਲੇ ਨੂੰ ਹੱਲ ਕਰ ਸਕਦਾ ਹਾਂ। ਪਾਰਟੀ ਨੇ ਜੋ ਫੈਸਲਾ ਲਿਆ ਉਹ ਠੀਕ ਲਿਆ, ਸੁਖਪਾਲ ਨੂੰ ਜਿਹੜੀਆਂ ਵੀ ਗਲਤ-ਫਹਿਮੀਆਂ ਪੈਦਾ ਹੋਈਆਂ ਹਨ। ਉਹ ਉਨ੍ਹਾਂ ਨੂੰ ਗੱਲਬਾਤ ਕਰਕੇ ਦੂਰ ਕਰ ਦਿੱਤੀਆਂ ਜਾਣਗੀਆਂ। ਸੁਖਪਾਲ ਖਹਿਰਾ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਕਰ ਮਸਲੇ ਦਾ ਹੱਲ ਕੱਢਿਆ ਜਾਵੇਗਾ।

— ਤੁਹਾਨੂੰ ਵਿਰੋਧੀ ਦਲ ਦਾ ਆਗੂ ਬਣਨ 'ਤੇ ਵਧਾਈ ਦਿੱਤੀ ਜਾਵੇ ਜਾਂ ਪਾਰਟੀ ਦੇ ਟੁੱਟਣ ਦਾ ਅਫਸੋਸ ਜ਼ਾਹਿਰ ਕੀਤਾ ਜਾਵੇ?
ਜਵਾਬ — ਚੀਮਾ ਨੇ ਕਿਹਾ ਕਿ ਕੋਈ ਪਾਰਟੀ ਟੁੱਟ ਨਹੀਂ ਰਹੀ, ਸਾਡੀ ਪਾਰਟੀ ਬਿਲਕੁਲ ਮਜ਼ਬੂਤ ਹੈ ਅਤੇ ਡਾ. ਬਲਬੀਰ ਸਿੰਘ ਜੀ ਬਹੁਤ ਵਧੀਆ ਅਤੇ ਚੰਗਾ ਕੰਮ ਕਰ ਰਹੇ ਹਨ।

— ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੇ ਕਦਮ ਬਾਰੇ ਕੀ ਵਿਚਾਰ ਹੈ?
ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਾਰਟੀ ਜਾਂ ਰਵਾਇਤੀ ਪਾਰਟੀ 'ਚ ਫੇਰਬਦਲ ਹੁੰਦਾ ਹੈ ਤਾਂ ਨਿੱਕੇ-ਮੋਟੇ ਮਨ-ਵਟਾਵ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੈਠ ਕੇ ਪਾਰਟੀ ਮੈਂਬਰਾਂ ਨਾਲ ਗੱਲ ਕੀਤੀ ਜਾਵੇ। ਸੁਖਪਾਲ ਸਿੰਘ ਖਹਿਰਾ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਨ ਹਨ ਅਤੇ ਮੇਰੇ ਵੱਡੇ ਵੀਰ ਵਾਂਗ ਨੇ, ਮੈਂ ਉਨ੍ਹਾਂ ਨੂੰ ਪੁੱਛ ਕੇ ਅਤੇ ਸਲਾਹ ਮਸ਼ਵਰਾ ਕਰਕੇ ਮਸਲੇ ਨੂੰ ਹੱਲ ਕਰ ਸਕਦਾ ਹਾਂ।

— ਤੁਹਾਨੂੰ ਲੱਗਦਾ ਹੈ ਖਹਿਰਾ ਨਾਲ ਜਿਹੜਾ ਦਰਸੂਕ ਹੋਇਆ ਤੁਸੀਂ ਉਸ ਨੂੰ ਵਾਜ਼ਬ ਠਹਿਰਾਉਂਦੇ ਹੋਏ?
ਉਨ੍ਹਾਂ ਕਿਹਾ ਕਿ ਸਪੱਸ਼ਟ ਗੱਲ ਇਹ ਹੈ ਕਿ ਪਾਰਟੀ ਨੇ ਲਗਾਤਾਰ ਇਸ 'ਤੇ ਬੈਠਕ ਕੀਤੀਆਂ ਅਤੇ ਪਾਰਟੀ 'ਚ ਬਦਲਾਅ ਪੂਰੇ ਸਿਸਟਮ ਨਾਲ ਹੋਇਆ ਹੈ।

— ਤੁਸੀਂ ਮੰਨਦੇ ਹੋ ਕਿ ਪਾਰਟੀ ਨੇ ਜੋ ਕੀਤਾ ਉਹ ਠੀਕ ਕੀਤਾ?
ਹਾਂ, ਪਾਰਟੀ ਨੇ ਜੋ ਫੈਸਲਾ ਲਿਆ ਉਹ ਠੀਕ ਲਿਆ, ਸੁਖਪਾਲ ਨੂੰ ਜਿਹੜੀਆਂ ਵੀ ਗਲਤ ਫਹਿਮੀਆਂ ਪੈਦਾ ਹੋਈਆਂ ਨੇ ਉਹ ਉਨ੍ਹਾਂ ਨੂੰ ਗੱਲਬਾਤ ਕਰ ਦੂਰ ਕਰ ਦਿੱਤੀਆਂ ਜਾਣਗੀਆਂ।

— 2 ਅਗਸਤ ਨੂੰ ਬਠਿੰਡਾ 'ਚ ਹੋਣ ਜਾ ਰਿਹਾ ਪ੍ਰੋਗਰਾਮ ਕੀ ਉਹ ਪਾਰਟੀ ਦਾ ਫੰਕਸ਼ਨ ਹੈ ਜਾਂ ਸੁਖਪਾਲ ਖਹਿਰਾ ਦਾ?
ਦੇਖੋ ਜੀ ਉਹ ਪਾਰਟੀ ਦੇ ਫੰਕਸ਼ਨ ਨਹੀਂ ਹੈ, ਉਹ ਖਹਿਰਾ ਸਾਹਿਬ ਦਾ ਹੋਵੇਗਾ। ਮੈਨੂੰ ਪਤਾ ਲੱਗਾ ਹੈ ਕਿ ਸੁਖਪਾਲ ਖਹਿਰਾ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਕਰ ਮਸਲੇ ਦਾ ਹੱਲ ਕੱਢਿਆ ਜਾਵੇਗਾ।

— ਸੁਖਪਾਲ ਖਹਿਰਾ ਦੀਆਂ ਮੀਟਿੰਗਾਂ ਪ੍ਰੋਟੋਕਾਲ ਦੀ ਉਲੰਘਣਾ?
ਉਨ੍ਹਾਂ ਕਿਹਾ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਵੰਲਟੀਅਰ ਦੀਆਂ ਮੀਟਿੰਗ ਕਰ ਰਹੇ ਹਨ। ਜਿਵੇਂ ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਹਾਂ, ਮੈਂ ਆਮ ਆਦਮੀ ਪਾਰਟੀ ਲਈ ਕੰਮ ਕਰਾਂਗਾ ਅਤੇ ਹਮੇਸ਼ਾ ਕੰਮ ਕਰਦਾ ਰਹਾਂਗਾ।

— ਐੱਨ. ਆਰ. ਆਈਜ਼. ਵਿੰਗਾਂ ਦੀ ਸੁਖਪਾਲ ਖਹਿਰਾ ਨੂੰ ਸਪੋਰਟ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਖੇਰੋ-ਖੋਰੇ ਹੋ ਰਹੀ?
ਦੇਖੋ ਜੀ ਪਾਰਟੀ ਇਕਜੁੱਟ ਹੈ ਕੋਈ ਖੇਰੋ-ਬੇਰੋ ਨਹੀਂ ਹੋ ਰਹੀ, ਇਹ ਕੰਮ ਵਿਰੋਧੀਆਂ ਦਾ ਕੰਮ ਹੈ ਜਿਹੜੇ ਅਜਿਹੀਆਂ ਖਬਰਾਂ ਨੂੰ ਹਵਾ ਦੇ ਰਹੇ ਹਨ।

— ਤੁਹਾਡੇ 12 ਪਾਰਟੀ ਮੈਂਬਰਾਂ ਦੀ ਸੁਖਪਾਲ ਖਹਿਰਾ ਨੂੰ ਸਪੋਰਟ?
ਬਿਲਕੁਲ ਨਹੀਂ, ਸਾਰੇ ਐੱਮ. ਐੱਲ. ਏ. ਦੀਆਂ ਮੈਨੂੰ ਸਪੋਰਟ ਆ, ਸਾਰਿਆਂ ਨਾਲ ਮੇਰੀ ਗੱਲਬਾਤ ਹੋਵੇਗੀ, ਤੁਸੀਂ ਦੇਖੀਓ ਕਿ ਅਸੀਂ ਵਿਧਾਨ ਸਭਾ 'ਚ ਅਸੀਂ ਕਿਵੇਂ ਬਾਦਲ ਪਰਿਵਾਰ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵੱਲੋਂ ਚਲਾਏ ਜਾ ਰਹੇ ਜੰਗਲ ਰਾਜ ਨੂੰ ਖਤਮ ਕਰਾਂਗੇ।

— ਕਿੰਨੇ ਐੱਮ. ਐੱਲ. ਏ. ਨਾਲ ਤੁਹਾਡੇ ਨਾਲ ਨੇ?
ਸਾਰੇ 20 ਦੇ 20 ਐੱਮ. ਐੱਲ. ਏ. ਸਾਡੇ ਨਾਲ ਨੇ, ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਅਸੀਂ ਫੈਸਲਾ ਕਿ ਸਾਡੀ ਪਾਰਟੀ ਲੋਕ ਇਨਸਾਫ ਪਾਰਟੀ ਤੋਂ ਦੂਰੀ ਬਣਾ ਕੇ ਰੱਖੇਗੀ।

— ਆਉਣ ਵਾਲੇ ਦਿਨਾਂ 'ਚ ਲੋਕ ਇਨਸਾਫ ਪਾਰਟੀ ਨਾਲ ਕੋਈ ਵਿਚਾਰ-ਮਸ਼ਵਰਾ?
ਕੋਈ ਸੰਭਾਵਨਾ ਨਹੀਂ, ਉਹ ਮੌਕਾ ਪ੍ਰਸਤੀ ਰਾਜਨੀਤੀ ਕਰਨ ਵਾਲੀ ਪਾਰਟੀ ਹੈ। ਲਗਾਤਾਰ ਤੁਸੀਂ ਦੇਖੋ ਉਨ੍ਹਾਂ ਦੀ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਤੋਂ ਸ਼ੁਰੂ ਹੋਈ ਫਿਰ ਬਾਦਲ ਕੋਲ ਚੱਲੇ ਗਏ, ਆਜ਼ਾਦ ਲੱੜ੍ਹੇ ਅਤੇ ਆਵਾਜ਼ ਏ ਪੰਜਾਬ ਬਣਾ ਕੇ ਕਾਂਗਰਸ ਨਾਲ ਸਮਝੌਤਾ ਕਰਨ ਲੱਗੇ ਪਰ ਗੱਲ ਨਾ ਬਣੀ ਅਤੇ ਫਿਰ ਲੋਕ ਇਨਸਾਫ ਪਾਰਟੀ ਬਣਾ ਕੇ ਸਾਡੀ ਪਾਰਟੀ ਨੂੰ ਗੁਮਰਾਹ ਕਰਕੇ ਸਾਡੀ ਪਾਰਟੀ 'ਚ ਸ਼ਾਮਲ ਹੋ ਗਏ ਅਤੇ ਸਾਡੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਵੋਟਾਂ ਉਨ੍ਹਾਂ ਬੀ. ਜੇ. ਪੀ. ਨੂੰ ਪਾਈਆਂ।

— ਸੋਸ਼ਲ ਮੀਡੀਆ 'ਤੇ ਤੁਹਾਡੇ ਖਿਲਾਫ ਲਹਿਰ ਚੱਲ ਰਹੀ ਹੈ?
ਮੇਰੀ ਖਿਲਾਫ ਸੋਸ਼ਲ ਮੀਡੀਆ 'ਤੇ ਕੋਈ ਲਹਿਰ ਨਹੀਂ ਚੱਲ ਰਹੀ, ਮੈਨੂੰ ਨਹੀਂ ਲੱਗਦਾ ਕਿ ਮੇਰੀ ਖਿਲਾਫ ਸੋਸ਼ਲ ਮੀਡੀਆ ਕੋਈ ਪੋਸਟ ਨਹੀਂ ਪਾਈ ਗਈ ਹੋਵੇਗੀ।

— ਸੁਖਪਾਲ ਖਹਿਰਾ ਨੂੰ ਆਪਣੇ ਨਾਲ ਲੈ ਕੇ ਚੱਲੋਗੇ?
ਜੀ ਹਾਂ, ਮੈਂ ਸੁਖਪਾਲ ਸਿੰਘ ਖਹਿਰਾ ਨੂੰ ਮੈਂ ਬਿਲਕੁਲ ਨਾਲ ਕੇ ਚੱਲਾਂਗਾ ਕਿਉਂਕਿ ਉਹ ਆਮ ਆਦਮੀ ਦੇ ਬਹੁਤ ਵਧੀਆ ਲੀਡਰ ਹਨ, ਉਨ੍ਹਾਂ ਨਾਲ ਹਰ ਮਸਲੇ 'ਤੇ ਸਲਾਹ-ਮਸ਼ਵਰਾ ਕਰਕੇ ਪੰਜਾਬ ਦੀ ਅਸੈਂਬਲੀ 'ਚ ਚੁੱਕਾਂਗੇ।

— ਕਾਂਗਰਸ-ਆਮ ਆਦਮੀ ਪਾਰਟੀ ਦਾ ਸਮਝੌਤ ਹੋਣ ਜਾ ਰਿਹਾ ਹੈ ਇਸ 'ਤੇ ਤੁਹਾਡਾ ਕੀ ਸਟੈਂਡ ਹੈ?
ਮੈਂ ਦੱਸਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਹੋ ਰਿਹਾ, ਇਹ ਸਭ ਕੁਝ ਸਾਜਿਸ਼ ਦੇ ਤਹਿਤ ਅਫਵਾਹ ਫੈਲਾਈ ਜਾ ਰਹੀ ਹੈ।

— ਜੇ ਆਉਣ ਵਾਲੇ ਸਮੇਂ 'ਚ ਕਾਂਗਰਸ ਨਾਲ ਸਮਝੌਤਾ ਹੁੰਦਾ ਹੈ ਤਾਂ ਤੁਹਾਡਾ ਕੀ ਸਟੈਂਡ ਹੋਵੇਗਾ?
ਮੈਂ ਤਾਂ ਪਾਰਟੀ ਦੇ ਨਾਲ ਹਾਂ ਪਰ ਸਮਝੌਤਾ ਫਿਲਹਾਲ ਨਹੀਂ ਹੋ ਰਿਹਾ ਅਤੇ ਜਦੋਂ ਇਸ ਬਾਰੇ 'ਚ ਗੱਲ ਸ਼ੁਰੂ ਹੋਵੇਗੀ ਤਾਂ ਇਸ 'ਤੇ ਵਿਚਾਰ-ਮਸ਼ਵਰਾ ਕੀਤਾ ਜਾਵੇਗਾ।

— ਨੇਤਾ ਬਦਲਣ ਦੀ ਲੋੜ ਕਿਉਂ ਪਈ?
ਦੇਖੋ ਜੀ ਇਸ ਮਸਲੇ 'ਤੇ ਕਾਫੀ ਦੇਰ ਤੱਕ ਗੱਲਬਾਤ ਕੀਤੀ ਗਈ ਹੈ ਕਿਉਂਕਿ ਪੰਜਾਬ, ਹਰਿਆਣਾ, ਯੂ. ਪੀ. ਅਤੇ ਇਸ 'ਤੇ ਗੁਆਂਢੀ ਸੂਬਿਆਂ 'ਚ ਦਲਿਤਾਂ ਦਲਿਤਾਂ 'ਤੇ ਹਮਲੇ ਕੀਤੇ ਹੋ ਰਹੇ ਸਨ, ਇਨ੍ਹਾਂ ਸਾਰਿਆਂ 'ਚੋਂ ਪੰਜਾਬ 'ਚ ਦਲਿਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਜਿਸ ਕਰਕੇ ਦਲਿਤ ਲੀਡਰ ਨੇਤਾ ਨੂੰ ਮੌਕਾ ਦਿੱਤਾ ਗਿਆ।

— ਤੁਹਾਨੂੰ ਲੱਗਦਾ ਹੈ ਕਿ ਆਬਾਦੀ ਦੇ ਨਾਲ ਹਿਸਾਬ ਨਾਲ ਸੀ. ਐੱਮ. ਦਾ ਹੱਕ ਨਹੀਂ ਬਣਦਾ ਦਲਿਤਾਂ ਦਾ?
ਆਬਾਦੀ ਦੇ ਹਿਸਾਬ ਨਾਲ ਦਲਿਤਾਂ ਦਾ ਹੱਕ ਬਣਦਾ ਹੈ ਸੀ. ਐੱਮ. ਦਾ।

— ਸੁਖਪਾਲ ਖਹਿਰਾ ਨੂੰ ਤੁਹਾਡਾ ਕੀ ਮੈਸੇਜ?
ਸੁਖਪਾਲ ਖਹਿਰਾ ਪਾਰਟੀ ਦੇ ਬੜੇ ਸਤਿਕਾਰਯੋਗ ਲੀਡਰ ਹਨ ਅਤੇ ਮੇਰੀ ਬੇਨਤੀ ਹੈ ਕਿ ਉਹ ਆਉਣ ਅਤੇ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਤਾਂ ਜੋ ਪੰਜਾਬ ਦੇ ਜਿੰਨੇ ਮਸਲੇ ਹਨ ਉਹ ਅਸੀਂ ਇਕੱਠੇ ਚੁੱਕੀਏ।


Related News