''ਆਕਸੀਮੀਟਰ ਮੁਹਿੰਮ'' ਸਬੰਧੀ ''ਆਪ'' ਦਾ ਸਿਹਤ ਮੰਤਰੀ ''ਤੇ ਵੱਡਾ ਵਾਰ, ਦਿੱਤਾ ਮੋੜਵਾਂ ਜਵਾਬ

Thursday, Sep 10, 2020 - 07:28 AM (IST)

''ਆਕਸੀਮੀਟਰ ਮੁਹਿੰਮ'' ਸਬੰਧੀ ''ਆਪ'' ਦਾ ਸਿਹਤ ਮੰਤਰੀ ''ਤੇ ਵੱਡਾ ਵਾਰ, ਦਿੱਤਾ ਮੋੜਵਾਂ ਜਵਾਬ

ਮੋਹਾਲੀ (ਨਿਆਮੀਆਂ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਆਪ’ ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ ’ਚ ਮੋੜਵਾਂ ਜਵਾਬ ਦਿੱਤਾ। ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ ‘ਆਪ’ ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਬਲਬੀਰ ਸਿੰਘ ਸਿੱਧੂ, ਡਾਕਟਰੀ ਸਿੱਖਿਆ ਮੰਤਰੀ ਓ. ਪੀ. ਸੋਨੀ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦੱਸਿਆ।

ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਖ੍ਹੋਲੇ ਗੁੱਝੇ ਭੇਤ, ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦਿੱਤੀ ਧਮਕੀ

ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਮੈਡਮ ਰਾਜ ਲਾਲੀ ਗਿੱਲ ਮੌਜੂਦ ਸਨ। ਬਲਬੀਰ ਸਿੰਘ ਸਿੱਧੂ ’ਤੇ ਪਲਟਵਾਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਕ ਅਨਪੜ੍ਹ, ਅਣਜਾਣ ਅਤੇ ਅਸਲੀਅਤ ਤੋਂ ਬੇਖ਼ਬਰ ਬੰਦੇ ਵਾਂਗ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬਿਆਨ ਬੇਹੱਦ ਮੰਦਭਾਗਾ, ਦੁਖ਼ਦ ਅਤੇ ਗੈਰ ਜ਼ਿੰਮੇਵਾਰਾਨਾ ਬਿਆਨ ਹੈ, ਕਿਉਂਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ, ਸਰਕਾਰ ਦਾ ਸਹਿਯੋਗ ਕਰਨਾ ਅਤੇ ਕੋਰੋਨਾ ਦੀ ਬੀਮਾਰੀ ਤੋਂ ਬਚਾਅ ਅਤੇ ਸਰੀਰ ’ਚ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ

ਹਰਪਾਲ ਸਿੰਘ ਚੀਮਾ ਨੇ ਇਸ ਗੱਲ ’ਤੇ ਸਰਕਾਰ ਦੀ ਨਿਖੇਧੀ ਕੀਤੀ ਕਿ ਇਕ ਪਾਸੇ ‘ਆਪ’ ਦੇ ਕੋਰੋਨਾ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪਹਿਲਾਂ ਹੀ ਖ਼ਸਤਾ-ਹਾਲ ਸਰਕਾਰੀ ਸਿਹਤ ਸੇਵਾਵਾਂ ਦੀ ਕੋਰੋਨਾ ਮਹਾਮਾਰੀ ਨੇ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ। ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀਆਂ ਹਨ, ਜਦੋਂ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਅਫ਼ਸਰ ਅਤੇ ਡਾਕਟਰ ਤੱਕ ਸਰਕਾਰੀ ਹਸਪਤਾਲਾਂ/ਕੋਰੋਨਾ ਕੇਅਰ ਸੈਂਟਰਾਂ ’ਚ ਇਲਾਜ ਨਹੀਂ ਕਰਾਉਂਦੇ ਤਾਂ ਆਮ ਲੋਕਾਂ ਦਾ ਯਕੀਨ ਕਿਵੇਂ ਬਣੇਗਾ? ਜੇ ਅਜੇ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਅਮਰਿੰਦਰ ਸਿੰਘ ਅਤੇ ਬਲਬੀਰ ਸਿੰਘ ਸਿੱਧੂ ਆਪਣੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨਾਲ ਗੱਲ ਕਰ ਲੈਣ, ਜੋ ਰਜਿੰਦਰਾ ਹਸਪਤਾਲ ’ਚੋਂ ਭੱਜ ਕੇ ਨਿੱਜੀ ਹਸਪਤਾਲ ’ਚ ਦਾਖ਼ਲ ਹੋਏ ਹਨ।

ਇਹ ਵੀ ਪੜ੍ਹੋ : JEE Main 2020 : NTA ਨੇ ਜਾਰੀ ਕੀਤੀ 'ਆਂਸਰ-ਕੀ', ਜਾਣੋ ਕਦੋਂ ਜਾਰੀ ਹੋਣਗੇ 'ਨਤੀਜੇ'

ਚੀਮਾ ਨੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ 7 ਸਤੰਬਰ ਤੱਕ ਦੇ 48 ਘੰਟਿਆਂ ’ਚ ਉੱਥੇ 55 ਫ਼ੀਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪਰ ਇੰਨੀ ਭਿਆਨਕ ਸਥਿਤੀ ਦੇ ਬਾਵਜੂਦ ਮੰਤਰੀ ਓ. ਪੀ. ਸੋਨੀ, ਬਲਬੀਰ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਕੁੱਝ ਨਹੀਂ ਬੋਲੇ, ਜਦੋਂ ਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ। ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀ. ਬੀ. ਆਈ. ਜਾਂਚ ਮੰਗੀ ਕੀਤੀ ਹੈ। ਇਸ ਮੌਕੇ ਦਿੱਲੀ ’ਚ ਕੋਰੋਨਾ ਵਿਰੁੱਧ ਜੰਗ ’ਚ ਆਕਸੀਮੀਟਰ ਦੇ ਅਹਿਮ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ ’ਚ ਆਕਸੀਜਨ ਜਾਂਚ ਦੀ ਜਾਗਰੂਕਤਾ ਨਾਲ ਸੈਂਕੜੇ ਜਾਨਾਂ ਬਚਣਗੀਆਂ।

 


author

Babita

Content Editor

Related News