ਪਿਉ ਤੋਂ ਪ੍ਰੇਰਨਾ ਲੈ ਪੁੱਤਰ ਬਣਿਆ ਏਅਰਫੋਰਸ 'ਚ ਫਲਾਇੰਗ ਅਫਸਰ

Tuesday, Dec 31, 2019 - 12:41 PM (IST)

ਪਿਉ ਤੋਂ ਪ੍ਰੇਰਨਾ ਲੈ ਪੁੱਤਰ ਬਣਿਆ ਏਅਰਫੋਰਸ 'ਚ ਫਲਾਇੰਗ ਅਫਸਰ

ਫਿਰੋਜ਼ਪੁਰ (ਪਰਮਜੀਤ) - ਅਜੋਕੇ ਸਮਾਜ 'ਚ ਕੋਈ ਵਿਰਲੇ ਹੀ ਅਜਿਹੇ ਧੀਆਂ-ਪੁੱਤ ਹੁੰਦੇ ਹੋਣਗੇ, ਜੋ ਆਪਣੇ ਮਾਪਿਆਂ ਦਾ ਆਦਰ-ਸਤਿਕਾਰ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਦੇਸ਼ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਦੇ ਹੋਣਗੇ। ਅਜਿਹੀ ਹੀ ਇਕ ਸ਼ਖਸੀਅਤ ਹਰਜੋਤ ਸਿੰਘ ਹੈ, ਜੋ ਆਪਣੇ ਪਿਤਾ ਤੋਂ ਪ੍ਰੇਰਨਾ ਲੈ ਐੱਨ. ਡੀ. ਏ. ਦਾ 143 ਕੋਰਸ ਪਾਸ ਕਰ ਕੇ ਏਅਰਫੋਰਸ 'ਚ ਫਲਾਇੰਗ ਅਫਸਰ ਭਰਤੀ ਹੋਇਆ ਹੈ। 

ਦੱਸਣਯੋਗ ਹੈ ਕਿ ਹਰਜੋਤ ਸਿੰਘ ਨੇ ਸਕੂਲੀ ਸਿੱਖਿਆ ਸੈਨਿਕ ਸਕੂਲ ਕਪੂਰਥਲਾ ਤੋਂ ਹਾਸਲ ਕੀਤੀ ਹੈ। ਉਸ ਦੇ ਪਿਤਾ ਸੁਖਵਿੰਦਰ ਪਾਲ ਸਿੰਘ (ਮੌਜੂਦਾ ਡੀ. ਐੱਸ. ਪੀ. ਪੰਜਾਬ ਪੁਲਸ) ਪਹਿਲਾਂ ਏਅਰਫੋਰਸ 'ਚ ਸਨ। ਏਅਰਫੋਰਸ 'ਚੋਂ ਰਿਟਾਇਟਰਮੈਂਟ ਲੈਣ ਮਗਰੋਂ ਉਹ ਪੰਜਾਬ ਪੁਲਸ 'ਚ ਡੀ.ਐੱਸ.ਪੀ. ਤਾਇਨਾਤ ਹੋ ਗਏ, ਜਿਨ੍ਹਾਂ ਦੀ ਡਿਊਟੀ ਇਨ੍ਹੀਂ ਦਿਨੀਂ ਫਿਰੋਜ਼ਪੁਰ ਵਿਖੇ ਹੈ।ਹਰਜੋਤ ਦੇ ਅਫਸਰ ਬਣਨ 'ਤੇ ਇਲਾਕੇ 'ਚ ਖੁਸ਼ੀ ਦੀ ਲਹਿਰ ਹੈ। ਹਰਜੋਤ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਤੋਂ ਪ੍ਰੇਰਨਾ ਲੈ ਏਅਰਫੋਰਸ ਜੁਆਇਨ ਕੀਤੀ। ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਇੱਛਾ ਸੀ ਕਿ ਉਹ ਏਅਰਫੋਰਸ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ।


author

rajwinder kaur

Content Editor

Related News