ਕੈਬਨਿਟ ਮੰਤਰੀ ਹਰਜੋਤ ਬੈਂਸ ਬਣੇ ਵਿਦਿਆਰਥੀ, ਤਸਵੀਰਾਂ 'ਚ ਦੇਖੋ ਫਿਰ ਕਿਵੇਂ ਟੀਚਰ ਬਣ ਘੁੰਮਣ ਲੱਗੇ

Friday, Sep 01, 2023 - 03:15 PM (IST)

ਕੈਬਨਿਟ ਮੰਤਰੀ ਹਰਜੋਤ ਬੈਂਸ ਬਣੇ ਵਿਦਿਆਰਥੀ, ਤਸਵੀਰਾਂ 'ਚ ਦੇਖੋ ਫਿਰ ਕਿਵੇਂ ਟੀਚਰ ਬਣ ਘੁੰਮਣ ਲੱਗੇ

ਲੁਧਿਆਣਾ (ਵਿੱਕੀ) : ਆਮ ਕਰ ਕੇ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬਿਨਾਂ ਦੱਸੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਦੌਰੇ ’ਤੇ ਪੁੱਜ ਜਾਂਦੇ ਹਨ। ਅਜਿਹਾ ਹੀ ਵੀਰਵਾਰ ਨੂੰ ਲੁਧਿਆਣਾ ’ਚ ਵੀ ਹੋਇਆ, ਜਦੋਂ ਬੈਂਸ ਬਿਨਾਂ ਦੱਸੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਪੁੱਜ ਗਏ, ਜਿੱਥੇ ਉਨ੍ਹਾਂ ਨੇ ਬੱਚਿਆਂ 'ਚ ਬੈਠ ਕੇ ਉਨ੍ਹਾਂ ਨਾਲ ਮਿਡ-ਡੇਅ-ਮੀਲ ਦਾ ਸਵਾਦ ਚੱਖਿਆ ਅਤੇ ਵਿਦਿਆਰਥੀਆਂ ਨੂੰ ਪਰੋਸੇ ਗਏ ਚੌਲਾਂ ਦਾ ਸੈਂਪਲ ਵੀ ਆਪਣੇ ਨਾਲ ਲੈ ਗਏ। ਉੱਥੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸਕੂਲ ਭਾਰਤ ਨਗਰ ਚੌਂਕ ’ਚ ਪੁੱਜਦੇ ਹੀ ਕਲਾਸ 'ਚ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਦੇ ਦਰਮਿਆਨ ਜਾ ਕੇ ਇਕ ਵਿਦਿਆਰਥੀ ਵਾਂਗ ਡੈਸਕ ’ਤੇ ਜਾ ਬੈਠੇ ਅਤੇ ਵ੍ਹਾਈਟ ਬੋਰਡ ’ਤੇ ਪੜ੍ਹਾ ਰਹੀ ਅਧਿਆਪਕਾ ਦੀ ਕਾਰਜਸ਼ੈਲੀ ਨੂੰ ਚੁੱਪ-ਚਾਪ ਤਰੀਕੇ ਨਾਲ ਵਾਚਦੇ ਰਹੇ। ਇਸੇ ਸਕੂਲ ’ਚ ਬਣੇ ਪ੍ਰਾਇਮਰੀ ਸੈਕਸ਼ਨ 'ਚ ਪੁੱਜ ਕੇ ਵੀ ਬੱਚਿਆਂ ਦੇ ਨਾਲ ਡੈਸਕ ’ਤੇ ਬੈਠੇ ਬੈਂਸ ਨੇ ਉਨ੍ਹਾਂ ਦੀਆਂ ਕਾਪੀਆਂ ਚੈੱਕ ਕੀਤੀਆਂ ਅਤੇ ਇਕ ਅਧਿਆਪਕ ਵਾਂਗ ਬੱਚੇ ਨੂੰ ਪੜ੍ਹਾਉਣ ਵੀ ਲੱਗੇ।

ਇਹ ਵੀ ਪੜ੍ਹੋ : ਚੰਡੀਗੜ੍ਹੀਆਂ ਲਈ ਖ਼ੁਸ਼ਖ਼ਬਰੀ, ਹੁਣ ਘਰਾਂ ਦੀਆਂ ਛੱਤਾਂ 'ਤੇ ਲੱਗਣਗੇ ਮੁਫ਼ਤ ਸੋਲਰ ਪਲਾਂਟ

PunjabKesari

ਇੱਥੇ ਹੀ ਬੱਸ ਨਹੀਂ, ਸੁਨੇਤ ਦੇ ਸਰਕਾਰੀ ਸਕੂਲ 'ਚ ਪੁੱਜ ਕੇ ਸਿੱਖਿਆ ਮੰਤਰੀ ਨੇ ਕਲਾਸ ’ਚੋਂ 2 ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਤੋਂ ਬੋਰਡ ’ਤੇ ਲਿਖਵਾਉਣ ਲੱਗੇ। ਬੈਂਸ ਸਕੂਲੀ ਵਿਦਿਆਰਥੀਆਂ ਨਾਲ ਇਕ ਦੋਸਤ ਵਾਂਗ ਗੱਲ ਕਰਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਅਧਿਕਾਰੀਆਂ ਨੂੰ ਮੌਕੇ ’ਤੇ ਦਿੰਦੇ ਰਹੇ। ਇਸ ਦੌਰਾਨ ਬੈਂਸ ਨੇ ਸਰਕਾਰੀ ਸਕੂਲਾਂ ’ਚ ਚੱਲ ਰਹੀ ਪੜ੍ਹਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸੂਬੇ ਦੇ ਸਕੂਲਾਂ 'ਚ ਵੱਡੇ ਪੱਧਰ ’ਤੇ ਸੁਧਾਰ ਦੇਖਣ ਨੂੰ ਮਿਲੇਗਾ। ਸਿੱਖਿਆ ਮੰਤਰੀ ਨੇ ਸਾਰੇ ਸਕੂਲਾਂ ਦੇ ਅਧਿਆਪਕਾਂ ਦੀ ਅਧਿਆਪਨ ਕਲਾ ਦੀ ਵੀ ਤਾਰੀਫ਼ ਕੀਤੀ।

PunjabKesari

ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਾਂ ਵੀ ਕੀਤੀਆਂ ਅਤੇ ਉਨ੍ਹਾਂ ਨੂੰ ਸਟੱਡੀ ਦੇ ਨਾਲ ਕੁਰੀਕੁਲਮ ਗਤੀਵਿਧੀਆਂ ’ਚ ਵੀ ਸ਼ਾਮਲ ਹੋਣ ਲਈ ਪ੍ਰੇਰਿਆ। ਬੱਦੋਵਾਲ ਸਰਕਾਰੀ ਸਕੂਲ ’ਚ ਪਿਛਲੇ ਹਫ਼ਤੇ ਹੋਏ ਹਾਦਸੇ ਦਾ ਜਾਇਜ਼ਾ ਲੈਣ ਤੋਂ ਬਾਅਦ ਸਿੱਖਿਆ ਮੰਤਰੀ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸਕੂਲ ’ਚ ਪੁੱਜੇ, ਜਿੱਥੇ ਵਿਦਿਆਰਥਣਾਂ ਦੀਆਂ ਕਲਾਸਾਂ 'ਚ ਜਾ ਕੇ ਉਨ੍ਹਾਂ ਦੀ ਪੜ੍ਹਾਈ ਬਾਰੇ ਪੁੱਛਿਆ। ਬੈਂਸ ਨੇ ਸਕੂਲ ਦੀ ਇਮਾਰਤ ਨੂੰ ਅਤਿ-ਆਧੁਨਿਕ ਡਿਜ਼ਾਈਨ ਦੇ ਨਾਲ ਬਣਾਉਣ ਲਈ ਪੀ. ਡਬਲਿਯੂ. ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਇਸ ਦੇ ਵੱਖ-ਵੱਖ ਤਰੀਕੇ ਨਾਲ ਨਕਸ਼ੇ ਬਣਾਉਣ ਲਈ ਕਿਹਾ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਾਦਸੇ ’ਚ ਜਾਣ ਗੁਆਉਣ ਵਾਲੀ ਅਧਿਆਪਕਾ ਰਵਿੰਦਰ ਕੌਰ ਦੇ ਘਰ ਵੀ ਪੁੱਜੇ, ਜਿੱਥੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਦੁਬਈ ਤੋਂ ਆਏ NRI ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਲਹੂ-ਲੁਹਾਨ, ਨਿੱਕੀ ਜਿਹੀ ਗੱਲੋਂ ਪੈ ਗਿਆ ਪੰਗਾ

PunjabKesari
ਗੁਰਦੁਆਰਾ ਸਾਹਿਬ ਪੁੱਜ ਕੇ ਬੱਚਿਆਂ ਤੋਂ ਪੁੱਛਿਆ ਕਿਵੇਂ ਚੱਲ ਰਹੀ ਪੜ੍ਹਾਈ
ਬੱਦੋਵਾਲ ਸਕੂਲ 'ਚ ਦੌਰਾ ਕਰਨ ਤੋਂ ਬਾਅਦ ਬੈਂਸ ਪਿੰਡ ਦੇ ਗੁਰਦੁਆਰਾ ਸਾਹਿਬ ਵੀ ਗਏ, ਜਿੱਥੇ ਇਸੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਚੱਲ ਰਹੀ ਹੈ। ਸਿੱਖਿਆ ਮੰਤਰੀ ਨੇ ਸਕੂਲ ਦੇ ਅਧਿਆਪਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਪੜ੍ਹਾਈ ਬਾਰੇ ਪੁੱਛਿਆ। ਬੈਂਸ ਨੇ ਦੱਸਿਆ ਕਿ ਬੱਦੋਵਾਲ ਦੇ ਸਕੂਲ ਦੀ ਇਮਾਰਤ ਦਾ ਰੈਨੋਵੇਸ਼ਨ ਕੰਮ ਕਰਵਾਉਣ ਲਈ ਵਿਭਾਗ ਨੇ 1.5 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਸਕੂਲ ਨੂੰ ਏਮੀਨੈਂਸ 'ਚ ਬਦਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਸਕੂਲਾਂ 'ਚ ਨਵੇਂ ਬਾਥਰੂਮ, ਨਵੇਂ ਕਮਰੇ ਅਤੇ ਪੁਰਾਣੇ ਕਮਰਿਆਂ ਦੇ ਨਵੀਨੀਕਰਨ ਲਈ 900 ਕਰੋੜ ਰੁਪਏ ਦਾ ਬਜਟ ਖ਼ਰਚ ਕੀਤਾ ਹੈ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਬਿਹਤਰ ਹੋ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News