ਨੰਗਲ ਤੋਂ ਅੱਧੀ ਰਾਤ ਨੂੰ ਦਿੱਲੀ ਰਵਾਨਾ ਹੋਏ ਹਰਜੋਤ ਬੈਂਸ, ਕਿਹਾ- ਮੈਂ ਕੇਜਰੀਵਾਲ ਦਾ ਸਿਪਾਹੀ ਹਾਂ
Friday, Mar 22, 2024 - 12:06 AM (IST)
ਜਲੰਧਰ (ਰਮਨਦੀਪ ਸਿੰਘ ਸੋਢੀ) - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਐਕਸ 'ਤੇ ਪੋਸਟ ਸਾਂਝੀ ਕਰ ਦਿੱਤੀ। ਉਨ੍ਹਾਂ ਕਿਹਾ, ਨੰਗਲ ਤੋਂ ਦਿੱਲੀ ਜਾਂਦੇ ਹੋਏ। ਮੈਂ ਅਰਵਿੰਦ ਕੇਜਰੀਵਾਲ ਦਾ ਸਿਪਾਹੀ ਹਾਂ। 2011 ਵਿੱਚ ਅਸੀਂ ਉਨ੍ਹਾਂ ਨਾਲ ਸੜਕਾਂ 'ਤੇ ਉਤਰੇ, 'ਆਮ ਆਦਮੀ ਪਾਰਟੀ' ਬਣਾਈ, ਦੋ ਰਾਜਾਂ ਵਿੱਚ ਸਰਕਾਰ ਬਣਾਈ। 2024 ਵਿੱਚ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ। ਹੁਣ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਲਈ ਸੜਕਾਂ 'ਤੇ ਉਤਰਾਂਗੇ ਅਤੇ ਬਾਕੀ ਇਤਿਹਾਸ ਹੋਵੇਗਾ।
Enroute to Delhi from Nangal, my constituency.
— Harjot Singh Bains (@harjotbains) March 21, 2024
I am a soldier of @ArvindKejriwal.
In 2011 we took to streets with him, formed AAP, formed government in two states.
In 2024 Arvind Kejriwal arrested,
Now we will hit the streets for him for his ideology and rest will be history.… pic.twitter.com/sAirMvIFKK
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਜੋਤ ਬੈਂਸ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ, ਇਕ ਅਜਿਹੇ ਲੀਡਰ ਅਤੇ ਆਮ ਇਨਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਆਪਣਾ ਆਈ.ਆਰ.ਐਸ ਦਾ ਕਰੀਅਰ ਛੱਡ ਕੇ 75 ਸਾਲ ਦੀ ਰਾਜਨੀਤੀ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ। ਉਸ ਸ਼ਖਸ ਨੇ ਪਹਿਲੀ ਵਾਰ ਹਰ ਰਾਜਨੀਤਿਕ ਪਾਰਟੀ ਨੂੰ ਮਜ਼ਬੂਰ ਕੀਤਾ ਕਿ ਤੁਹਾਡਾ ਮੁੱਦਾ ਸਿੱਖਿਆ ਅਤੇ ਸਿਹਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ- INDIA ਦੇਵੇਗਾ ਇਸ ਦਾ ਮੂੰਹਤੋੜ ਜਵਾਬ
ਹਰਜੋਤ ਬੈਂਸ ਨੇ ਕਿਹਾ ਕਿ ਅਰਵਿੰਦ ਕੇਰਜੀਵਾਲ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਏਜੰਡਾ ਸਿੱਖਿਆ ਅਤੇ ਸਿਹਤ ਨਹੀਂ ਸੀ। ਅੱਜ ਹਰ ਕੋਈ ਕਹਿੰਦਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ 10 ਸਾਲਾਂ ਵਿਚ ਦੋ ਸੂਬਿਆਂ ਵਿਚ ਸਰਕਾਰ ਹੈ। ਅੱਜ ਕੇਜਰੀਵਾਲ ਦੇ ਘਰ ਈਡੀ ਦੀ ਰੇਡ ਅਤੇ ਇੰਨੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਭਾਜਪਾ ਦੇ ਡਰ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੈ ਸਿੰਘ ਨੂੰ ਵੀ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਭਾਜਪਾ ਰਾਹੁਲ ਗਾਂਧੀ ਦੀ ਸਿਹਤ ਲਈ ਹਵਨ ਕਰਵਾਉਂਦੀ ਹੈ ਕਿਉਂਕਿ ਉਸ ਨੂੰ ਰਾਹੁਲ ਗਾਂਧੀ ਦੀ ਲੋੜ ਹੈ। ਭਾਜਪਾ ਨੂੰ ਪਤਾ ਹੈ ਕਿ ਜਦੋਂ ਤਕ ਰਾਹੁਲ ਗਾਂਧੀ ਹੈ ਉਦੋਂ ਤੱਕ ਉਹ ਸੱਤਾ ਵਿਚ ਹਨ ਉਨ੍ਹਾਂ ਨੂੰ ਕੋਈ ਡਰ ਨਹੀਂ। ਭਾਜਪਾ ਨੂੰ ਡਰ ਆਮ ਆਦਮੀ ਪਾਰਟੀ ਤੋਂ ਹੈ, ਅਰਵਿੰਦ ਕੇਜਰੀਵਾਲ ਤੋਂ ਹੈ, ਉਸ ਦੇ ਹਰ ਸਿਪਾਹੀ ਤੋਂ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਇਸ ਪਾਰਟੀ ਨੂੰ ਕੂਚਲ ਦਿੱਤਾ ਜਾਵੇ। ਹਰਜੋਤ ਬੈਂਸ ਨੇ ਕਿਹਾ ਕਿ ਕੋਈ ਵੀ ਜੇਲ੍ਹ ਆਮ ਆਦਮੀ ਪਾਰਟੀ ਦੀ ਖ਼ਤਮ ਨਹੀਂ ਕਰ ਸਕਦੀ, ਅਰਵਿੰਦ ਕੇਰਜੀਵਾਲ ਇਕ ਸੋਚ ਹੈ, ਜਿਸ ਨੂੰ ਕੋਈ ਦਬਾਅ ਨਹੀਂ ਸਕਦਾ।
ਇਹ ਵੀ ਪੜ੍ਹੋ - RP Singh ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਉਮੀਦ ਹੈ ED ਦੇ ਹਰ ਸਵਾਲਾਂ ਦਾ ਦੇਣਗੇ ਜਵਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e