ਪੰਜਾਬ ਦੇ ਨਿਵਾਸੀ ਹਰਜੀਤ ਸਿੰਘ ਵੱਲੋਂ ਪਤਨੀ ਨੂੰ ਅਨੋਖਾ ਤੋਹਫਾ, ਖਰੀਦਿਆ ਚੰਨ ''ਤੇ ਪਲਾਟ

1/23/2021 11:40:42 PM

ਬੱਸੀ ਪਠਾਣਾ, (ਰਾਜਕਮਲ)- ਪਿੰਡ ਜੰਡਿਆਲਾ ਮੰਜਕੀ ਜ਼ਿਲ੍ਹਾ ਜਲੰਧਰ ਦੇ ਨਿਵਾਸੀ ਹਰਜੀਤ ਸਿੰਘ, ਜੋਕਿ ਅੱਜ-ਕਲ ਇਟਲੀ ’ਚ ਰਹਿ ਰਹੇ ਹਨ, ਨੇ ਆਪਣੀ ਪਤਨੀ ਮਨਜੀਤ ਕੌਰ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਚੰਨ ’ਤੇ ਇਕ ਏਕੜ ਦੇ ਪਲਾਟ ਦਾ ਤੋਹਫਾ ਦਿੱਤਾ ਹੈ। ਅਜਿਹਾ ਕਰਕੇ ਉਹ ਦੁਨੀਆ ਦੇ ਉਨ੍ਹਾਂ ਚੋਣਵੇਂ ਲੋਕਾਂ ’ਚ ਸ਼ੁਮਾਰ ਹੋ ਗਏ ਹਨ, ਜਿਨ੍ਹਾਂ ਨੇ ਚੰਨ ’ਤੇ ਪਲਾਟ ਖਰੀਦੇ ਹਨ। ਤੁਹਾਨੂੰ ਦੱਸ ਦਈਏ ਕਿ ਅਭਿਨੇਤਾ ਸ਼ਾਹਰੁਖ ਖਾਨ ਅਤੇ ਸਵ. ਅਭਿਨੇਤਾ ਸੁਸ਼ਾਂਤ ਰਾਜਪੂਤ ਨੇ ਵੀ ਚੰਨ ’ਤੇ ਜ਼ਮੀਨ ਦਾ ਟੁਕੜਾ ਖਰੀਦਿਆ ਹੋਇਆ ਹੈ।

PunjabKesari
ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਹ ਆਪਣੀ ਪਤਨੀ ਮਨਜੀਤ ਕੌਰ ਨੂੰ ਉਸ ਦੇ ਜਨਮਦਿਨ ’ਤੇ ਕੋਈ ਨਾਯਾਬ ਤੋਹਫਾ ਦੇਣਾ ਚਾਹੁੰਦਾ ਸੀ। ਫਿਰ ਉਸ ਨੇ ਚੰਨ ’ਤੇ ਪਲਾਟ ਖਰੀਦ ਕੇ ਆਪਣੀ ਪਤਨੀ ਨੂੰ ਇਹ ਨਾਯਾਬ ਤੋਹਫਾ ਦਿੱਤਾ। ਉਨ੍ਹਾਂ ਵੱਲੋਂ ਦਿੱਤੇ ਗਏ ਤੋਹਫੇ ਦੀ ਅੱਜ ਹਰ ਪਾਸੇ ਚਰਚਾ ਹੋ ਰਹੀ ਹੈ।


Bharat Thapa

Content Editor Bharat Thapa