ਹਰੀਸ਼ ਰਾਵਤ ਦੇ ਬਿਆਨ ’ਤੇ ਕੈਪਟਨ ਦਾ ਠੋਕਵਾਂ ਜਵਾਬ, ਕਿਹਾ ਫੋਨ ਕਰਨ ਦੀਆਂ ਗੱਲਾਂ ਸਿਰਫ ਬਕਵਾਸ
Friday, Oct 01, 2021 - 07:51 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਠੋਕਵਾਂ ਜਵਾਬ ਦਿੱਤਾ ਹੈ। ਕੈਪਟਨ ਨੇ ਰਾਵਤ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਕਾਂਗਰਸ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਰਾਵਤ ਦੱਸਣ ਕੇ ਉਨ੍ਹਾਂ ਨੂੰ ਪਹਿਲਾਂ ਮੈਨੂੰ ਪਾਰਟੀ ਦੇ ਰੁਖ ਤੋਂ ਗੁਮਰਾਹ ਕਿਉਂ ਕੀਤਾ। ਕੈਪਟਨ ਨੇ ਰਾਵਤ ਦੇ ਉਸ ਬਿਆਨ ਨੂੰ ਝੂਠ ਕਰਾਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਸੀ. ਐੱਲ. ਪੀ. ਮੀਟਿੰਗ ਤੋਂ ਪਹਿਲਾਂ ਤਿੰਨ ਫੋਨ ਕੀਤੇ ਸਨ। ਕੈਪਟਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਰਾਵਤ ਝੂਠ ਕਿਉਂ ਬੋਲ ਰਹੇ ਹਨ। ਜਦਿਕ ਫੋਨ ਕਰਨ ਦੀਆਂ ਗੱਲਾਂ ਸਿਰਫ ਬਕਵਾਸ ਅਤੇ ਬੇਬੁਨਿਆਦ ਤੋਂ ਇਲਾਵਾ ਹੋਰ ਕੁੱਝ ਨਹੀਂ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਵਿਚ ਤਾਨਾਸ਼ਾਹੀ ਦੀ ਇਜਾਜ਼ਤ ਕਿਉਂ ਦਿੱਤੀ ਗਈ। ਇਹੋ ਕਾਰਣ ਹੈ ਕਿ ਪਾਰਟੀ ਅੱਜ ਪੰਜਾਬ ਵਿਚ ਬੈਕਫੁੱਟ ’ਤੇ ਹੈ।
ਇਹ ਵੀ ਪੜ੍ਹੋ : ਆਉਂਦੇ ਦਿਨਾਂ ’ਚ ਵੱਡਾ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਖੇਡਣਗੇ ਇਹ ਮਾਸਟਰ ਸਟ੍ਰਾਕ
ਕੀ ਕਿਹਾ ਸੀ ਹਰੀਸ਼ ਰਾਵਤ ਨੇ
ਅੱਜ ਪ੍ਰੈੱਸ ਕਾਨਫਰੰਸ ਦੌਰਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਜਿਹੇ ਬਿਆਨ ਆ ਰਹੇ ਹਨ, ਜਿਵੇਂ ਉਹ ਕਿਸੇ ਦਬਾਅ ’ਚ ਹੋਣ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨ ਦਿੱਤਾ ਹੈ ਤਾਂ ਫਿਰ ਉਨ੍ਹਾਂ ਦਾ ਪਾਰਟੀ ’ਚ ਅਪਮਾਨ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੂਖੌਟਾ ਬਣਾਇਆ ਹੋਇਆ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਗਿਆ ਤਾਂ ਫਿਰ ਪਾਰਟੀ ’ਚ ਉਨ੍ਹਾਂ ਦਾ ਅਪਮਾਨ ਕਿਵੇਂ ਹੋ ਸਕਦਾ ਹੈ। ਹਰੀਸ਼ ਰਾਵਤ ਨੇ ਵੱਡਾ ਹਮਲਾ ਕਰਦੇ ਹੋਏ ਕਿਹਾ ਸੀ ਕਿ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਹਰ ਗੱਲਾਂ ਮੰਨੀਆਂ। ਕੈਪਟਨ ਨਾਲ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਮਾਣਹਾਣੀ ਵਾਲਾ ਸਲੂਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜ੍ਹੇ ਹੋਣ ਦਾ ਸੀ ਅਤੇ ਸੰਕਟ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਖ ਹੋਏ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਕੈਪਟਨ ’ਤੇ ਵੱਡਾ ਹਮਲਾ, ਖੁੱਲ੍ਹੇਆਮ ਕੀਤਾ ਚੈਲੰਜ
ਸੀ. ਐੱਲ. ਪੀ. ਦੀ ਮੀਟਿੰਗ ’ਚ ਜਾਣ ਲਈ 3 ਵਾਰ ਕੈਪਟਨ ਨਾਲ ਹੋਈ ਸੀ ਗੱਲ
ਕੈਪਟਨ ਦੇ ਅਸਤੀਫ਼ਾ ਦੇਣ ਵਾਲੇ ਦਿਨ ਬੁਲਾਈ ਗਈ ਵਿਧਾਇਕ ਦਲ ਦੀ ਮੀਟਿੰਗ ਸਬੰਧੀ ਬੋਲਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਸੋਚ ਸਮਝ ਕੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ ਅਤੇ ਇਸ ਬੈਠਕ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ’ਚ ਲਿਜਾਣ ਲਈ ਕੈਪਟਨ ਨਾਲ ਤਿੰਨ ਵਾਰ ਗੱਲਬਾਤ ਵੀ ਕੀਤੀ ਗਈ ਪਰ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੀ ਮੀਟਿੰਗ ’ਚ ਆਉਣ ਤੋਂ ਸਿੱਧੇ ਤੌਰ ’ਤੇ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕੈਪਟਨ ਦੇ ਕਾਂਗਰਸ ਛੱਡਣ ਦੇ ਐਲਾਨ ’ਤੇ ਕੀ ਬੋਲੇ ਪ੍ਰਤਾਪ ਸਿੰਘ ਬਾਜਵਾ