ਅਕਾਲੀਆਂ ਨੇ ਆਪਣੇ ਕਾਰਜਕਾਲ ''ਚ ਕਿਸਾਨੀ ਨੂੰ ਕੌਡੀ ਨਹੀਂ ਦਿੱਤੀ : ਗੋਗਾ ਜੈਨ

Monday, Jan 15, 2018 - 03:27 PM (IST)


ਜ਼ੀਰਾ ( ਅਕਾਲੀਆਂਵਾਲਾ ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਜਾ ਰਹੇ ਪੰਜਾਬ ਹਿੱਤ ਫੈਸਲਿਆਂ ਤੋਂ ਹਰੇਕ ਵਰਗ ਸੰਤੁਸ਼ਟ ਨਜ਼ਰ ਆ ਰਿਹਾ ਹੈ। ਪਰੰਤੂ ਕੁਝ ਰਾਜਸੀ ਵਿਰੋਧੀ ਪਾਰਟੀਆਂ ਦੀ ਸ਼ਹਿ 'ਤੇ ਕੁਝ ਜੱਥੇਬੰਦੀਆਂ ਕੂਰ ਪ੍ਰਚਾਰ ਸਰਕਾਰ ਵਿਰੁੱਧ ਕਰ ਰਹੀਆਂ ਹਨ। ਉਸ'ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ। ਸਗੋਂ ਕੌਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਜਰੀਏ ਵੱਡੀ ਰਾਹਤ ਦਿੱਤੀ ਹੈ।  ਇਹ ਵਿਚਾਰ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਹਰੀਸ਼ ਜੈਨ ਗੋਗਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਇਸ ਨੇ ਪੰਜਾਬ ਦੇ ਹਰ ਵਰਗ ਨੂੰ ਆਪਣੇ ਹਿੱਤਾ ਦੇ ਲਈ ਲਏ ਫੈਸਲਿਆਂ ਨਾਲ ਮਧੋਲਿਆ ਹੈ ਅਤੇ ਅੱਜ ਜਦ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਰਾਹੀਂ ਕੁਝ ਭਾਰ ਹੌਲਾ ਕੀਤਾ ਤਾਂ ਅਕਾਲੀ ਦਲ ਨੂੰ ਇਹ ਫੈਸਲਾ ਹਾਜ਼ਮ ਨਹੀਂ ਹੋ ਰਿਹਾ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨੀ ਨੂੰ ਕੌਡੀ ਲਾਭ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ  ਕੁਲਬੀਰ ਸਿੰਘ ਜ਼ੀਰਾ ਵੱਲੋਂ ਹਲਕੇ ਦੀ ਉੱਨਤੀ ਦੇ ਲਈ ਜੋ ਕਦਮ ਪੁੱਟੇ ਜਾ ਰਹੇ ਉਹ ਸ਼ਲਾਘਾਯੋਗ ਹਨ।


Related News