ਬਾਵਾ ਤੀਰਥ ਸਿੰਘ ਨੂੰ ਸਦਮਾ, ਵੱਡੇ ਸਪੁੱਤਰ ਹਰਿੰਦਰ ਸਿੰਘ ਬਾਵਾ ਦਾ ਦਿਹਾਂਤ
Wednesday, Jan 31, 2018 - 11:44 AM (IST)

ਜਲੰਧਰ/ਚੰਡੀਗੜ੍ਹ(ਰਮਨ ਸੋਢੀ)— ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੁਕੰਦ ਸਿੰਘ ਵਾਲਾ ਨਾਲ ਸਬੰਧਤ ਉੱਘੇ ਕਿਸਾਨ ਬਾਵਾ ਤੀਰਥ ਸਿੰਘ ਦੇ ਵੱਡੇ ਸਪੁੱਤਰ ਸ. ਹਰਿੰਦਰ ਸਿੰਘ ਬਾਵਾ ਬੀਤੇ ਐਤਵਾਰ ਨੂੰ ਅਕਾਲ ਚਲਾਨਾ ਗਏ। ਉਨ੍ਹਾਂ ਦੀ ਅਚਨਚੇਤ ਹੋਈ ਮੌਤ ਕਾਰਨ ਬਾਵਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਰਿੰਦਰ ਸਿੰਘ ਬਾਵਾ ਆਪਣੇ ਪਰਿਵਾਰ ਸਮੇਤ ਅੱਜਕਲ ਚੰਡੀਗੜ੍ਹ ਵਿਖੇ ਰਹਿ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਰੂਹ ਦੀ ਸ਼ਾਤੀ ਲਈ ਅੰਤਿਮ ਅਰਦਾਸ 3 ਫਰਵਰੀ ਦਿਨ ਸ਼ਨੀਵਾਰ ਦੁਪਹਿਰ 1 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 19 ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਬਾਵਾ ਆਪਣੇ ਪਰਿਵਾਰ ਪਿੱਛੇ ਪਤਨੀ ਪਰਮਜੀਤ ਕੌਰ ਸਮੇਤ ਦੋ ਸਪੁੱਤਰ-ਨੂੰਹਾਂ, ਪੋਤੇ-ਧੋਤਰੇ ਅਤੇ ਇੱਕ ਬੇਟੀ ਛੱਡ ਗਏ ਹਨ।