ਵਿਸਾਖੀ ਨਹਾਉਣ ਗਏ ਡੁੱਬੇ 2 ਨੌਜਵਾਨ, ਲਾਸ਼ਾਂ ਬਰਾਮਦ

Monday, Apr 15, 2019 - 04:45 PM (IST)

ਵਿਸਾਖੀ ਨਹਾਉਣ ਗਏ ਡੁੱਬੇ 2 ਨੌਜਵਾਨ, ਲਾਸ਼ਾਂ ਬਰਾਮਦ

ਜ਼ੀਰਾ (ਸਤੀਸ਼) - ਬੀਤੇ ਦਿਨ ਵਿਸਾਖੀ ਦਾ ਤਿਉਹਾਰ ਮਨਾਉਣ ਗਏ 3 ਨੌਜਵਾਨ ਹਰਿ ਦੇ ਹੈੱਡ ਵਰਕਸ 'ਤੇ ਪਾਣੀ 'ਚ ਰੁੜ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਾਣੀ 'ਚ ਡੁੱਬੇ ਨੌਜਵਾਨਾਂ 'ਚੋਂ ਇਕ ਨੂੰ ਗੋਤਾਖੋਰਾਂ ਨੇ ਬਚਾ ਲਿਆ ਸੀ, ਜਦਕਿ ਬਾਕੀ ਦੇ 2 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਸੀ, ਜਿਨਾਂ ਦੀਆਂ ਲਾਸ਼ਾਂ ਅੱਜ ਬਰਾਮਦ ਹੋ ਗਈਆਂ ਹਨ। ਪੁਲਸ ਨੇ ਉਕਤ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

PunjabKesari

ਦੱਸ ਦੇਈਏ ਕਿ ਤਹਿਸੀਲ ਜ਼ੀਰਾ ਦੇ ਪਿਡ ਮੇਹਰ ਸਿੰਘ ਵਾਲਾ ਵਿਖੇ ਨੌਜਵਾਨਾਂ ਦੇ ਮੌਤ ਹੋ ਜਾਣ ਦੀ ਸੂਚਨਾ ਮਿਲਣ 'ਤੇ ਮਾਤਮ ਛਾ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਅਰਸ਼ਦੀਪ ਸਿੰਘ (21) ਅਤੇ ਬੱਚੇ ਦੀ ਪਛਾਣ ਕੁਲਵਿੰਦਰ (13) ਵਜੋਂ ਹੋਈ ਹੈ। ਮ੍ਰਿਤਕਾ ਦੇ ਸਾਥੀ ਨੇ ਦੱਸਿਆ ਕਿ ਉਹ ਵਿਸਾਖੀ ਨਹਾਉਣ ਲਈ ਹਰੀਕੇ ਦਰਿਆ 'ਤੇ ਗਏ ਸਨ ਅਤੇ ਪਾਣੀ ਦੀ ਗਹਿਰਾਈ ਜ਼ਿਆਦਾ ਹੋਣ ਕਾਰਨ ਉਹ ਡੁੱਬਣ ਲੱਗ ਗਏ।


author

rajwinder kaur

Content Editor

Related News