5 ਕਰੋੜ ਦੀ ਪਾਣੀ ਵਾਲੀ ਬੱਸ 3 ਸਾਲ ਤੋਂ ਸੜਕ ''ਤੇ ਖੜ੍ਹੀ

Friday, Jul 19, 2019 - 12:45 PM (IST)

5 ਕਰੋੜ ਦੀ ਪਾਣੀ ਵਾਲੀ ਬੱਸ 3 ਸਾਲ ਤੋਂ ਸੜਕ ''ਤੇ ਖੜ੍ਹੀ

ਹਰੀਕੇ ਪੱਤਣ : ਹਰੀਕੇ ਪੱਤਣ 'ਚ ਪਾਣੀ ਘੱਟ ਹੋਣ ਕਾਰਨ 3 ਸਾਲ ਪਹਿਲਾਂ ਖਰੀਦੀ ਗਈ 5 ਕਰੋੜ ਦੀ ਪਾਣੀ ਵਾਲੀ ਬੱਸ ਸੜਕ 'ਤੇ ਖੜੀਂ ਹੈ। 2015 'ਚ ਅਕਾਲੀ ਭਾਜਪਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੰਜਾਬ 'ਚ ਪਾਣੀ ਵਾਲੀਆਂ ਬੱਸਾਂ ਚੱਲਣਗੀਆ। ਇਸ ਲਈ ਸਿਵਡਿਸ਼ ਕੰਪਨੀ ਤੋਂ 5 ਕਰੋੜ ਤੋਂ ਵੱਧ ਕੀਮਤ ਦੀ 34 ਮੀਟਰ ਪਾਣੀ ਵਾਲੀ ਬੱਸ ਖਰੀਦੀ ਗਈ। 5 ਕਰੋੜ ਰੱਖ-ਰਖਾਵ, ਟ੍ਰਾਸਪੋਟੇਸ਼ਨ ਅਤੇ ਬੇਸ ਆਦਿ 'ਤੇ ਖਰਚ ਕਰ ਦਿੱਤੇ। ਵਿਧਾਨ ਸਭਾ ਚੋਣ ਤੋਂ ਪਹਿਲਾ 12 ਦਸੰਬਰ 2016 ਨੂੰ 10 ਕਰੋੜ ਦੇ ਇਸ ਪ੍ਰੋਜਕਟ ਦਾ ਉਦਘਾਟਨ ਵੀ ਕਰ ਦਿੱਤਾ ਗਿਆ। ਜਿਸ ਦਿਨ ਪਾਣੀ ਬੱਸ ਦਾ ਉਦਘਾਟਨ ਕੀਤਾ ਗਿਆ। ਹਰੀਕੇ ਪੱਤਣ 'ਚ ਪਾਣੀ ਦਾ ਲੇਵਲ ਘੱਟ ਹੋਣ ਨਾਲ ਬੱਸ ਲਾਕ ਹੋ ਗਈ ਤੇ ਇਹ ਬੱਸ ਕੇਵਲ 10 ਦਿਨ ਹੀ ਚੱਲੀ। ਇਸ ਪ੍ਰੋਜੈਕਟ ਵੱਲ ਨਾ ਤਾਂ ਅਕਾਲੀ ਸਰਕਾਰ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਕੋਈ ਧਿਆਨ ਦਿੱਤਾ। ਵਾਟਰ ਕਰੂਜ ਬੱਸ ਨੂੰ ਸਰਕਾਰ ਨੇ ਨਿਲਾਮ ਕਰਨ ਦੀ ਯੋਜਨਾ ਬਣਾਈ ਪਰ ਨਾਕਾਮ ਰਹੇ। ਕੈਗ ਨੇ ਵੀ ਮੰਨਿਆ ਕਿ ਪੈਸੇ ਦੀ ਬਰਬਾਦੀ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਤਿੰਨ ਸਾਲ ਤੋਂ ਇਬ ਬੱਸ ਸੜਕ 'ਤੇ ਖੜ੍ਹੀ ਹੈ। 


author

Baljeet Kaur

Content Editor

Related News