ਹਰੀਕੇ ਬੱਰਡ ਸੈਂਚੁਰੀ ’ਚ ਪੁੱਜੇ 75 ਕਿਸਮਾਂ ਦੇ ਰੰਗ-ਬਿਰੰਗੇ ਪੰਛੀ, ਅਠਖੇਲੀਆਂ ਵੇਖਣ ਆ ਰਹੇ ਨੇ ਪੰਜਾਬ ਭਰ ਦੇ ਲੋਕ

Monday, Feb 14, 2022 - 10:37 AM (IST)

ਤਰਨਤਾਰਨ (ਰਮਨ ਚਾਵਲਾ) - ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ 86 ਵਰਗ ਕਿਲੋਮੀਟਰ ਦੇ ਘੇਰੇ ’ਚ ਫੈਲੇ ਹਰੀਕੇ ਬੱਰਡ ਸੈਂਚੁਰੀ ’ਚ ਕੀਤੇ ਜਾ ਰਹੇ ਸਰਵੇ ਦੌਰਾਨ ਹੁਣ ਤੱਕ ਕਰੀਬ 75 ਕਿਸਮਾਂ ਦੇ ਪੰਛੀ ਪਹੁੰਚੇ ਹਨ। ਕੋਰੋਨਾ ਦੇ ਚੱਲਦਿਆਂ ਇਸ ਸਾਲ ਪੰਛੀਆਂ ਦੀ ਗਿਣਤੀ ਨਹੀਂ ਕੀਤੀ ਗਈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ 71 ਹਜ਼ਾਰ ਪੰਛੀਆਂ ਨੇ ਆਪਣੀ ਹਾਜ਼ਰੀ ਲਗਾਈ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਵੱਧ ਰਹੇ ਤਾਪਮਾਨ ਦੇ ਚੱਲਦਿਆਂ ਹਰੀਕੇ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਅਠਖੇਲੀਆਂ ਕਰਨ ਵਾਲੇ ਪੰਛੀਆਂ ਦੀ ਵਾਪਸੀ ਦੂਸਰੇ ਦੇਸ਼ਾਂ ਲਈ ਹੋਣੀ ਸ਼ੁਰੂ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼

ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਹਰੀਕੇ ਵੈਟਲੈਂਡ ਪਹੁੰਚਣ ਵਾਲੇ ਪੰਛੀਆਂ ਦੀਆਂ ਕਿਸਮਾਂ ਦਾ ਸਰਵੇ ਵਿਭਾਗ ਵਲੋਂ ਜਾਰੀ ਹੈ, ਜਿਸ ’ਚ ਹੁਣ ਤੱਕ ਕਰੀਬ 76 ਕਿਸਮਾਂ ਦੇ ਪੰਛੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਕੋਰੋਨਾ ਕਾਲ ਦੇ ਚੱਲਦਿਆਂ ਇਸ ਸਾਲ ਪੰਛੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕੀ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ 7 ਹਜ਼ਾਰ ਦੇ ਕਰੀਬ ਹੋ ਸਕਦੀ ਹੈ। ਪਿਛਲੇ ਸਾਲ 20 ਮੈਂਬਰਾਂ ਦੀ ਮਦਦ ਨਾਲ ਹਰੀਕੇ ਵੈਟਲੈਂਡ ਦੇ 8 ਬਲਾਕਾਂ ਰਾਹੀਂ ਸਰਵੇ ਕੀਤਾ ਗਿਆ ਸੀ, ਜਿਸ ’ਚ ਵੱਰਲਡ ਵਾਈਲਡ ਲਾਈਫ ਫੰਡ, ਚੰਡੀਗੜ੍ਹ ਬੱਰਡ ਕਲੱਬ, ਅੰਮ੍ਰਿਤਸਰ ਬਰਡ ਕਲੱਬ, ਲੁਧਿਆਣਾ ਬਰਡ ਕਲੱਬ, ਜਲੰਧਰ ਬੱਰਡ ਕਲੱਬ, ਫਰੀਦਕੋਟ, ਫਿਰੋਜ਼ਪੁਰ, ਨੰਗਲ ਅਤੇ ਜੰਗਲਾਤ ਮਹਿਕਮੇ ਦੀ ਸਾਂਝੀ ਟੀਮ ਸ਼ਾਮਲ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ

ਹਰ ਸਾਲ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬੱਰਡ ਸੈਂਚੁਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੰਛੀ ਪਹੁੰਚਦੇ ਹਨ ਅਤੇ ਅਠਖੇਲੀਆਂ ਕਰਦੇ ਹੋਏ ਵੇਖੇ ਜਾਂਦੇ ਹਨ। ਜਾਣਕਾਰੀ ਅਨੁਸਾਰ ਸਾਲ 2016 ’ਚ 1 ਲੱਖ 5 ਹਜ਼ਾਰ, 2017 ’ਚ 93 ਹਜ਼ਾਰ, 2018 ’ਚ 94,771, 2019 ’ਚ 1,23,128 ਅਤੇ 2020 ’ਚ 91,025 ਅਤੇ 2021 ਦੌਰਾਨ 74,869 ਪੰਛੀਆਂ ਦੀ ਗਿਣਤੀ ਕੀਤੀ ਗਈ। ਹਰੀਕੇ ਬੱਰਡ ਸੈਂਚੁਰੀ ’ਚ ਸਰਵੇ ਦੌਰਾਨ ਇਉਰੇਸ਼ੀਅਨ ਕੂਟ, ਗਰੇ ਲੈੱਗ ਗੀਜ, ਬਾਰ ਹੈਡੱਡ ਗੀਜ ਦੀ ਗਿਣਤੀ ਸਭ ਤੋਂ ਵੱਧ ਰਹੀ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਇਸ ਤੋ ਇਲਾਵਾ ਲਿਟਲ ਕੋਰਮੋਰੈਂਟ, ਇਰਸ਼ੀਅਨ ਵਿਜੀਉਨ, ਬ੍ਰਹਿਮਣੀ, ਸ਼ੌਵਲਰ, ਪਿੰਨਟੇਲ, ਕੌਮਨ ਟੀਲ, ਕੋਚਰ, ਬੈਡਵੈਲ, ਕਾਮਨ ਕੌਟ, ਰੂਡੀ ਸ਼ੈੱਲਡੱਕ, ਕੌਮਨ ਸ਼ੈੱਲਡੱਕ, ਕੌਮਨ ਪੋਚਡ, ਸੈਂਡ ਪਾਈਪਰ, ਸਾਈਬੇਰੀਅਨ ਗੱਲਜ, ਸਪੁਨ ਬਿੱਲਜ, ਪੇਂਟਡ ਸਟੌਰਕ, ਕੌਮਨ ਟੌਚਰੱਡ ਅਤੇ ਕੁਝ ਹੋਰ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖਿਆ ਗਿਆ ਹੈ। ਇਨ੍ਹਾਂ ਪੰਛੀਆਂ ਨੂੰ ਵੇਖਣ ਲਈ ਪੰਜਾਬ ਭਰ ਤੋਂ ਲੋਕ ਹਰੀਕੇ ਵਿਖੇ ਪੁੱਜ ਰਹੇ ਹਨ, ਜੋ ਵਿਭਾਗ ਵਲੋਂ ਕੀਤੇ ਇੰਤਜ਼ਾਮ ਤਹਿਤ ਦੂਰਬੀਨ ਅਤੇ ਪੈੱਡਲ ਬੋਟ ਦਾ ਆਨੰਦ ਮਾਣਦੇ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਰੋਜ਼ਾਨਾ ਵੱਧ ਰਹੀ ਗਰਮੀ ਕਾਰਨ ਪੰਛੀਆਂ ਦੀ ਕੁਝ ਦਿਨਾਂ ’ਚ ਵਾਪਸੀ ਹੋਣੀ ਸ਼ੁਰੂ ਹੋ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਪਤੀ-ਪਤਨੀ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜੰਗਲਾਤ ਅਫ਼ਸਰ ਨਲਿਨ ਯਾਦਵ ਨੇ ਦੱਸਿਆ ਕਿ ਇਸ ਸਾਲ ਹਾਰਡਰਡ ਗੀਜ, ਵਾਟਰ ਪਿੱਪਟ ਅਤੇ ਆਈਸੋਵਿਨ ਸ਼ਰਾਈਕ ਨਾਮਕ ਨਵੇਂ ਪੰਛੀਆਂ ਨੂੰ ਵੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦਾ ਦਿਨ-ਰਾਤ ਧਿਆਨ ਰੱਖਿਆ ਜਾ ਰਿਹਾ ਹੈ। ਇਸ ਸੈਂਚੁਰੀ ’ਚ ਪੰਛੀਆਂ ਦੀ ਗਿਣਤੀ ਹਰ ਸਾਲ 80 ਤੋਂ 90 ਹਜ਼ਾਰ ਦੇ ਕਰੀਬ ਰਹੀ ਹੈ। ਪੰਛੀ ਹਰ ਸਾਲ ਮਾਰਚ ਮਹੀਨੇ ’ਚ ਵਾਪਸੀ ਆਪਣੇ ਦੇਸ਼ਾਂ ਲਈ ਉਡਾਨ ਭਰ ਲੈਂਦੇ ਹਨ।

ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)

 


rajwinder kaur

Content Editor

Related News