'ਆਪਣਾ ਪੰਜਾਬ' ਪਾਰਟੀ ਦੇ ਹਰਦੀਪ ਕਿੰਗਰਾ ਕਾਂਗਰਸ 'ਚ ਸ਼ਾਮਲ

Sunday, Apr 01, 2018 - 08:02 AM (IST)

'ਆਪਣਾ ਪੰਜਾਬ' ਪਾਰਟੀ ਦੇ ਹਰਦੀਪ ਕਿੰਗਰਾ ਕਾਂਗਰਸ 'ਚ ਸ਼ਾਮਲ

ਜਲੰਧਰ/ਚੰਡੀਗੜ੍ਹ (ਧਵਨ, ਭੁਲੱਰ) - 'ਆਪਣਾ ਪੰਜਾਬ' ਪਾਰਟੀ ਦੇ ਜਨਰਲ ਸਕੱਤਰ ਹਰਦੀਪ ਕਿੰਗਰਾ ਸ਼ਨੀਵਾਰ ਕਾਂਗਰਸ 'ਚ ਬਾਕਾਇਦਾ ਸ਼ਾਮਲ ਹੋ ਗਏ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਸਬੰਧੀ ਅੰਦਾਜ਼ੇ ਲਾਏ ਜਾ ਰਹੇ ਸਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਜਾਖੜ ਨੇ ਕਿਹਾ ਕਿ ਚੰਗੇ ਲੋਕਾਂ ਲਈ ਕਾਂਗਰਸ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਸਾਫ ਅਕਸ ਵਾਲੇ ਲੋਕਾਂ ਦਾ ਸਵਾਗਤ ਕਰੇਗੀ।


Related News