ਮਲਿਕਾ ਹਾਂਡਾ ਦੇ ਸੁਫ਼ਨਿਆਂ ਨੂੰ ਪਵੇਗਾ ਬੂਰ, ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਤਾ ਇਹ ਭਰੋਸਾ
Wednesday, Aug 03, 2022 - 02:17 PM (IST)
ਨਵੀਂ ਦਿੱਲੀ - ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਚੈਂਪੀਅਨ ਤੇ ਰਾਸ਼ਟਰੀ ਤੇ ਕੌਮਾਂਤਰੀ ਸ਼ਤਰੰਜ ਪ੍ਰਤੀਯੋਗਿਤਾਵਾਂ 'ਚ ਕਈ ਮੈਡਲ ਜਿੱਤ ਚੁੱਕੀ ਡੈੱਫ ਖਿਡਾਰਨ ਮਲਿਕਾ ਹਾਂਡਾ ਦੇ ਸੁਫ਼ਨਿਆਂ ਨੂੰ ਹਕੀਕਤ ਵਿਚ ਬਦਲਣ ਦਾ ਵਾਅਦਾ ਕੀਤਾ ਹੈ। ਦਰਅਸਲ ਬੀਤੇ ਦਿਨੀਂ ਮਲਿਕਾ ਹਾਂਡਾ ਨੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਸਮਰਥਣ ਦੀ ਮੰਗੀ ਕੀਤੀ ਸੀ। ਮਲਿਕਾ ਨੇ ਲਿਖਿਆ ਸੀ, ਹੁਣ ਮੈਂ ਆਪਣੀ ਪੰਜਾਬ ਸਰਕਾਰ ਭਗਵੰਤ ਮਾਨ, ਸੀ.ਐੱਮ.ਓ. ਪੰਜਾਬ, ਆਮ ਆਦਮੀ ਪਾਰਟੀ ਪੰਜਾਬ, ਹਰਭਜਨ ਸਿੰਘ ਨੂੰ ਮੇਰਾ ਸਮਰਥਨ ਕਰਨ ਦੀ ਬੇਨਤੀ ਕਰਦੀ ਹਾਂ, ਕਿਉਂਕਿ ਉਨ੍ਹਾਂ ਨੇ ਮੈਨੂੰ ਨਾਮਵਰ ਨੌਕਰੀ ਅਤੇ ਨਕਦ ਪੁਰਸਕਾਰ ਦੇਣ ਦਾ ਵਾਅਦਾ ਕੀਤਾ ਸੀ। ਆਮ ਖਿਡਾਰੀਆਂ ਵਾਂਗ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਆਉਣ ਲਈ ਵੀ ਮੇਰਾ ਸਮਰਥਨ ਕਰੋ।'
ਉਥੇ ਹੀ ਹਰਭਜਨ ਸਿੰਘ ਨੇ ਮਲਿਕਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, ਮੈਂ ਇਸ 'ਤੇ ਕੰਮ ਕਰ ਰਿਹਾ ਹਾਂ ਭੈਣ। ਇਸ ਬਾਰੇ ਮੰਤਰੀ ਨਾਲ ਗੱਲ ਕੀਤੀ ਅਤੇ ਤੁਹਾਡੀ ਮੰਗ ਜਲਦ ਪੂਰੀ ਕੀਤੀ ਜਾਵੇਗੀ ਅਤੇ ਤੁਸੀਂ ਇਸਦੇ ਹੱਕਦਾਰ ਹੋ। ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਮੈਂ ਆਪਣੀ ਜੇਬ ਵਿੱਚੋਂ ਤੁਹਾਡੇ ਲਈ ਵਜ਼ੀਫ਼ਾ ਸ਼ੁਰੂ ਕਰ ਦਿਆਂਗਾ।'
ਜ਼ਿਕਰਯੋਗ ਹੈ ਕਿ ਨੈਸ਼ਨਲ ਚੈੱਸ ਚੈਂਪੀਅਨ ਮਲਿਕਾ ਹਾਂਡਾ ਭਾਰਤ ਦੀ ਇਕਲੌਤੀ ਖਿਡਾਰਨ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਡੈੱਫ ਸ਼ਤਰੰਜ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਵੀ ਜਿੱਤਿਆ ਹੈ। ਹੁਣ ਤੱਕ ਇਸ ਖਿਡਾਰਨ ਨੂੰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਕੋਈ ਉਤਸ਼ਾਹ ਵਧਾਊ ਸਨਮਾਨ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਦੇ ਨਕਦ ਇਨਾਮ ਦਾ ਐਲਾਨ