ਹਰਭਜਨ ਨੇ 'ਦੋਸਤ' ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ, ਟਵੀਟ ਕਰ ਆਖੀ ਇਹ ਗੱਲ

Friday, Mar 11, 2022 - 11:38 AM (IST)

ਹਰਭਜਨ ਨੇ 'ਦੋਸਤ' ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ, ਟਵੀਟ ਕਰ ਆਖੀ ਇਹ ਗੱਲ

ਸਪੋਰਟਸ ਡੈਸਕ- ਪੰਜਾਬ 'ਚ ਆਮ ਆਦਮੀ ਪਾਰਟੀ ਸੱਤਾ 'ਚ ਆਉਣ ਜਾ ਰਹੀ ਹੈ, ਜਿਸ ਨੇ ਬੀਤੇ ਦਿਨ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 92 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਜਿੱਤ ਮਗਰੋਂ ਭਗਵੰਤ ਮਾਨ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। 

PunjabKesari

ਇਸੇ ਕੜੀ ਵਿਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਭਗਵੰਤ ਮਾਨ ਨੂੰ ਵਧਾਈਆਂ ਦਿੱਤੀਆਂ ਹਨ। ਹਰਭਜਨ ਨੇ ਟਵੀਟ ਕਰਦੇ ਹੋਏ ਲਿਖਿਆ, 'ਆਮ ਆਦਮੀ ਪਾਰਟੀ ਅਤੇ ਮੇਰੇ ਦੋਸਤ ਭਗਵੰਤ ਮਾਨ ਨੂੰ ਸਾਡਾ ਨਵਾਂ ਮੁੱਖ ਮੰਤਰੀ ਬਣਨ 'ਤੇ ਵਧਾਈਆਂ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਉਹ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਚ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੀ ਤਸਵੀਰ ਹੈ... ਮਾਤਾ ਜੀ ਲਈ ਇਹ ਮਾਣ ਵਾਲਾ ਪਲ ਹੈ।

ਦੱਸ ਦੇਈਏ ਕਿ ਬੀਤੇ ਦਿਨ ਭਗਵੰਤ ਮਾਨ ਨੇ ਵਿਧਾਨਸਭਾ ਚੋਣਾਂ ਵਿਚ 'ਆਪ' ਦੀ ਜਿੱਤ ਨੂੰ ਲੈ ਕੇ ਕਿਹਾ ਸੀ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਰਾਜ ਭਵਨ 'ਚ ਨਹੀਂ, ਸਗੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਸਥਾਨ 'ਤੇ ਹੋਵੇਗਾ ਅਤੇ ਹਰ ਸਰਕਾਰੀ ਦਫ਼ਤਰ ਵਿਚ ਸ਼ਹੀਦ-ਏ-ਆਜ਼ਮ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। 


author

cherry

Content Editor

Related News