ਹੈਪੀ ਕਤਲ ਕਾਂਡ : ਗੇਲੂ ਦੇ ਘਰ ਬਣੀ ਸੀ ਹੈਪੀ ''ਤੇ ਹਮਲਾ ਕਰਨ ਦੀ ਯੋਜਨਾ

Sunday, Dec 03, 2017 - 07:44 AM (IST)

ਹੈਪੀ ਕਤਲ ਕਾਂਡ : ਗੇਲੂ ਦੇ ਘਰ ਬਣੀ ਸੀ ਹੈਪੀ ''ਤੇ ਹਮਲਾ ਕਰਨ ਦੀ ਯੋਜਨਾ

ਜਲੰਧਰ, (ਰਾਜੇਸ਼)- ਬਸਤੀ ਦਾਨਿਸ਼ਮੰਦਾਂ ਵਿਖੇ ਹੈਪੀ ਕਤਲ ਕੇਸ ਵਿਚ ਸ਼ਨੀਵਾਰ ਪੁਲਸ ਨੇ ਮੁੱਖ ਦੋਸ਼ੀ ਰੂਪ ਅਤੇ ਉਸ ਦੇ ਸਾਥੀ ਅਜੈਪਾਲ ਸਿੰਘ ਨਿਹੰਗ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਨਿਹੰਗ ਨੂੰ ਸਬਜ਼ੀ ਮੰਡੀ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਨੌਜਵਾਨਾਂ ਦੀ ਪਛਾਣ ਸਵਰੂਪ ਸਿੰਘ ਉਰਫ ਰੂਪ ਪੁੱਤਰ ਮੁਖਤਿਆਰ ਵਾਸੀ ਕੋਟ ਸਦੀਕ ਅਤੇ ਅਜੈਪਾਲ ਉਰਫ ਨਿਹੰਗ ਪੁੱਤਰ ਇੰਦਰਜੀਤ ਵਾਸੀ ਬਸਤੀ ਸ਼ੇਖ ਵਜੋਂ ਹੋਈ। ਇਸ ਮਾਮਲੇ 'ਚ ਪੁਲਸ ਨੇ ਜਸਪਾਲ ਸਿੰਘ ਅਤੇ ਰਵੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ। 
ਏ. ਡੀ. ਸੀ. ਪੀ. ਸਿਟੀ-2 ਨੇ ਦੱਸਿਆ ਕਿ ਪਹਿਲਾਂ ਸਬਜ਼ੀ ਮੰਡੀ ਤੋਂ ਗੁਪਤ ਸੂਚਨਾ ਦੇ ਆਧਾਰ 'ਤੇ ਅਜੇਪਾਲ ਨਿਹੰਗ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਿੱਛੋਂ ਰੂਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਹੈਪੀ ਨਾਲ ਵਿਵਾਦ ਪਿੱਛੋਂ ਉਸ ਦੀ ਹੱਤਿਆ ਦੀ ਕੋਈ ਨੀਅਤ ਨਹੀਂ, ਸਗੋਂ ਉਸ ਨੂੰ ਸਬਕ ਸਿਖਾਉਣ ਦਾ ਇਰਾਦਾ ਸੀ ਪਰ ਉਹ ਜਿਵੇਂ ਹੀ ਭੱਜਿਆ, ਉਸ ਦੇ ਸਿਰ ਵਿਚ ਤੇਜ਼ਧਾਰ ਹਥਿਆਰ ਲੱਗਾ ਅਤੇ ਉਹ ਜ਼ਖ਼ਮੀ ਹੋ ਗਿਆ। 
ਇਸ ਕੇਸ ਵਿਚ ਪੁਲਸ ਅਜੇ ਫਰਾਰ ਹੈਪੀ ਗੱਦੋਵਾਲੀ ਅਤੇ ਗੇਲੂ ਵਾਸੀ ਦਾਨਿਸ਼ਮੰਦਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਜੇ 10 ਦੇ ਲਗਭਗ ਜਾਣੂ ਹਮਲਾਵਰਾਂ ਦੀ ਭਾਲ ਵਿਚ ਹੈ, ਜਿਨ੍ਹਾਂ ਦੇ ਨਾਂ ਗੇਲੂ ਦੇ ਫੜੇ ਜਾਣ ਪਿੱਛੋਂ ਸਪੱਸ਼ਟ ਸਾਹਮਣੇ ਆਉਣਗੇ।
ਗੇਲੂ ਦੇ ਭਰਾ ਨੇ ਕੀਤੀ ਰੇਕੀ ਅਤੇ ਹੈਪੀ 'ਤੇ ਹੋ ਗਿਆ ਹਮਲਾ
ਏ. ਡੀ. ਸੀ. ਪੀ. ਨੇ ਦੱਸਿਆ ਕਿ ਵਿਵਾਦ ਹੈਪੀ ਨਾਲ ਹੋਣ ਪਿੱਛੋਂ ਸਭ ਹਮਲਾਵਰ ਗੇਲੂ ਦੇ ਘਰ ਇਕੱਠੇ ਹੋਏ, ਜਿੱਥੇ ਹੈਪੀ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਗਈ। ਹੈਪੀ 'ਤੇ ਹਮਲਾ ਕਰਨ ਤੋਂ ਪਹਿਲਾਂ ਗੇਲੂ ਦੇ ਭਰਾ ਨੇ ਰੇਕੀ ਕੀਤੀ। ਜਿਵੇਂ ਹੀ ਗੇਲੂ ਦੇ ਭਰਾ ਨੇ ਦੱਸਿਆ ਕਿ ਹੈਪੀ ਮੰਡੀ ਵਿਚ ਪਹੁੰਚ ਗਿਆ ਹੈ ਤਾਂ ਸਭ ਹਮਲਾਵਰ ਮੋਟਰਸਾਈਕਲਾਂ 'ਤੇ ਨਿਕਲੇ ਅਤੇ ਹੈਪੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।


Related News