ਹੁਣ ਸਰਕਾਰੀ ਸਕੂਲਾਂ ''ਚ ਵੀ ਬੱਚਿਆਂ ਨੂੰ ਬੋਲਿਆ ਜਾਵੇਗਾ ''ਹੈਪੀ ਬਰਥ ਡੇਅ''

01/12/2019 9:49:09 AM

ਮੋਹਾਲੀ : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਸਕੂਲ ਮੁਖੀ, ਅਧਿਆਪਕਾਂ ਤੇ ਬੱਚਿਆਂ ਵੱਲੋਂ ਜਨਮ ਦਿਨ ਦੀ ਵਧਾਈ ਜਾਂ 'ਹੈਪੀ ਬਰਥ ਡੇਅ' ਕਹਿਣ ਲਈ ਦਿਸ਼ਾ-ਨਿਰਦੇਸ਼ਾਂ ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਪੱਤਰ ਦਾ ਉਦੇਸ਼ ਵਿਦਿਆਰਥੀਆਂ ਦਾ ਸਕੂਲ ਦੇ ਕੈਂਪਸ 'ਚ ਇਸ ਗਤੀਵਿਧੀ ਨਾਲ ਮਨੋਬਲ ਤੇ ਆਤਮ-ਵਿਸ਼ਵਾਸ ਵਧੇਗਾ। ਵਿਦਿਆਰਥੀ ਦੀ ਸਕੂਲ ਆਉਣ ਦੀ ਦਿਲਚਸਪੀਵਧੇਗੀ ਤੇ ਨਤੀਜੇ ਸਾਰਥਕ ਆਉਣਗੇ। 
ਪੱਤਰ 'ਚ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ ਨੂੰ ਸਵੇਰ ਦੀ ਸਭਾ 'ਚ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਜਾਣੀ ਹੈ। ਉਸ ਵਿਦਿਆਰਥੀ ਦੀ ਸ਼ਖਸ਼ੀਅਤ ਬਾਰੇ ਭਾਵ ਉਸ ਦੇ ਚੰਗੇ ਆਚਰਣ, ਪੜ੍ਹਾਈ 'ਚ ਵਧੀਆ ਕਾਰਗੁਜ਼ਾਰੀ ਜਾਂ ਸਹਿ-ਅਕਾਦਮਿਕ ਮੁਕਾਬਲਿਆਂ 'ਚ ਚੰਗੇ ਪ੍ਰਦਰਸ਼ਨ ਬਾਰੇ ਵੀ ਗੱਲਬਾਤ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਸਕੂਲ ਦੇ ਖਬਰਾਂ ਵਾਲੇ ਬੋਰਡ ਦੇ ਨਜ਼ਦੀਕ ਢੁਕਵੀਂ ਥਾਂ 'ਤੇ ਜਨਮ ਦਿਨ ਵਾਲੇ ਬੱਚਿਆਂ ਦੇ ਨਾਮ ਵੀ ਲਿਖੇ ਜਾਣ ਤਾਂ ਜੋ ਵਿਦਿਆਰਥੀ ਨੂੰ ਚੰਗਾ ਤੇ ਸਹਿਜ ਮਹਿਸੂਸ ਹੋਵੇ। ਸਕੂਲ ਮੁਖੀ ਸੁਵਿਧਾ ਅਨੁਸਾਰ ਬੱਚੇ ਨੂੰ ਜਨਮ ਦਿਨ ਦੀ ਵਧਾਈ ਦਾ ਕਾਰਡ ਜਾਂ ਕੋਈ ਟੈਗ ਵੀ ਦੇ ਸਕਦੇ ਹਨ ਪਰ ਧਿਆਨ 'ਚ ਰੱਖਣ ਲਈ ਕਿਹਾ ਗਿਆ ਹੈ ਕਿ ਜਨਮ ਦਿਨ ਵਾਲੇ ਦਿਨ ਕਿਸੇ ਵੀ ਵਿਦਿਆਰਥੀ ਤੋਂ ਕੋਈ ਤੋਹਫਾ ਜਾਂ ਪੈਸਾ ਨਾ ਲਿਆ ਜਾਵੇ।ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਅਲੱਗ ਪਛਾਣਦੇਣ ਨਾਲ ਉਹਨਾਂ ਦੇ ਮਨੋਬਲ 'ਚ ਵਾਧਾ ਹੋਵੇਗਾ ਤੇ ਉਹਨਾਂ ਪ੍ਰਤੀਬੋਲੀਆਂ ਗਈਆਂ ਚੰਗੀਆਂ ਗੱਲਾਂ ਬੱਚੇ ਦੇ ਸ਼ਖਸ਼ੀਅਤ ਵਿਕਾਸ  ਲਈ ਫਾਇਦੇਮੰਦ ਹੋਣਗੀਆਂ।


Babita

Content Editor

Related News