ਵਿਦੇਸ਼ ਗਏ ਵਿਧਵਾ ਮਾਂ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਅਦਾਲਤ ਨੇ ਸੁਣਾਈ 2 ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ

Saturday, Jun 22, 2024 - 06:28 PM (IST)

ਤਰਨਤਾਰਨ (ਰਮਨ)- ਆਪਣੇ ਪਰਿਵਾਰ ਦੇ ਚੰਗੇ ਤੇ ਸੁਨਹਿਰੇ ਭਵਿੱਖ ਵਾਸਤੇ ਵਿਦੇਸ਼ ਗਏ ਨੌਜਵਾਨਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਪੱਟੀ ਤੋਂ ਸਾਹਮਣੇ ਆਇਆ ਹੈ ਜਿਥੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਕਤਰ ਗਏ ਨੌਜਵਾਨ ਨੂੰ ਉਥੇ ਵਾਪਰੇ ਇੱਕ ਐਕਸੀਡੈਂਟ ਦੌਰਾਨ ਦੋ ਸਾਲ ਦੀ ਸਜ਼ਾ ਅਤੇ 55 ਲੱਖ ਰੁਪਏ ਦਾ ਜੁਰਮਾਨਾ ਉਥੋਂ ਦੀ ਅਦਾਲਤ ਦੇ ਵੱਲੋਂ  ਕੀਤਾ ਗਿਆ ਹੈ, ਇਸ ਗੱਲ ਨੂੰ ਲੈ ਕੇ ਪਰਿਵਾਰ ਬਹੁਤ ਪ੍ਰੇਸ਼ਾਨ ਹੈ। 

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪਰਿਵਾਰ 55 ਲੱਖ ਰੁਪਏ ਦੇਣ ਤੋਂ ਅਸਮਰਥ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਕਰੀਬ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਘਰ ਦੇ ਹਾਲਾਤ ਸੁਖਾਲੇ ਬਣਾਉਣ ਲਈ ਵਿਦੇਸ਼ (ਕਤਰ) ਭੇਜਿਆ ਸੀ, ਜੋ ਕਿ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਹਾਦਸੇ ਵਿਚ ਇਕ ਵਿਅਕਤੀ ਮੌਤ ਹੋ ਗਈ ਸੀ ਤੇ ਪੁਲਸ ਵੱਲੋਂ ਸਾਹਿਲਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਦਾਲਤ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਕੈਦ 55 ਲੱਖ ਰੁਪਏ ਦੀ ਬਲੱਡ  ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਪਰਮਜੀਤ ਕੌਰ ਦੱਸਿਆ ਕਿ ਉਹ ਪਹਿਲਾਂ ਕਰਜ਼ੇ ਦੀ ਮਾਰ ਹੇਠ ਹੈ, ਪਤੀ ਦੀ ਮੌਤ ਹੋ ਚੁੱਕੀ ਹੈ। ਇਕ ਕੁੜੀ ਅਤੇ  ਇਕ ਮੁੰਡਾ ਸਾਹਿਲਪ੍ਰੀਤ ਸਿੰਘ ਹੈ ਜਿਸ ਨੂੰ ਵਿਦੇਸ਼ ਵਿਚ ਸੜਕ ਹਾਦਸੇ ਕਾਰਨ ਸਜ਼ਾ ਸੁਣਾ ਗਈ ਹੈ ਤੇ 55 ਲੱਖ ਰੁਪਏ ਦੀ ਬਲੱਡ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ। ਉਸ ਕੋਲ ਵਾਹੀਯੋਗ ਕੋਈ ਜ਼ਮੀਨ ਨਹੀਂ ਹੈ। ਉਹ ਇਹ ਰਕਮ ਭਰਨ ਵਿੱਚ ਅਸਮਰਥ ਹਾਂ। ਵਿਧਵਾ ਮਾਂ ਨੇ ਐੱਨ. ਆਰ. ਆਈ. ਵੀਰਾਂ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਸਰਬੱਤ ਦਾ ਭਲਾ ਚੈਰੀਟੇ ਟਰਸੱਟ ਦੇ ਬਾਨੀ ਡਾ. ਐੱਸ.ਪੀ ਸਿੰਘ ਓਬਰਾਏ ਪਾਸੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਉਸ ਦੇ ਪੁੱਤਰ ਨੂੰ ਰਿਹਾਅ ਕਰਵਾ ਕੇ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News