ਤੇਜ਼ ਰਫ਼ਤਾਰ ਕਾਰ ਨੇ ਦਿਵਿਆਂਗ ਵਿਅਕਤੀ ਨੂੰ ਮਾਰੀ ਟੱਕਰ, ਹਸਪਤਾਲ 'ਚ ਤੋੜਿਆ ਦਮ

Tuesday, Feb 07, 2023 - 11:23 PM (IST)

ਤੇਜ਼ ਰਫ਼ਤਾਰ ਕਾਰ ਨੇ ਦਿਵਿਆਂਗ ਵਿਅਕਤੀ ਨੂੰ ਮਾਰੀ ਟੱਕਰ, ਹਸਪਤਾਲ 'ਚ ਤੋੜਿਆ ਦਮ

ਚੰਡੀਗੜ੍ਹ (ਸੰਦੀਪ): ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਦਿਵਿਆਂਗ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਮੋਹਾਲੀ ਦੇ ਰਵਿੰਦਰ ਵਜੋਂ ਹੋਈ ਹੈ। ਇਹ ਹਾਦਸਾ ਸੈਕਟਰ-29 ਸਥਿਤ ਸਾਈਂ ਮੰਦਰ ਦੇ ਨੇੜੇ ਹੋਇਆ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਮੁਲਜ਼ਮ ਕਾਰ ਚਾਲਕ ਦਾ ਸੁਰਾਗ ਲਾਉਣ ਲਈ ਹਾਦਸੇ ਵਾਲੀ ਥਾਂ ਦੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਘਰ ਜਾ ਰਿਹਾ ਸੀ। ਅਚਾਨਕ ਸਾਈਂ ਮੰਦਰ ਨੇੜੇ ਇਕ ਕਾਰ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਸੜਕ ’ਤੇ ਛੱਡ ਕੇ ਕਾਰ ਚਾਲਕ ਫਰਾਰ ਹੋ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਜ਼ਖ਼ਮੀ ਨੂੰ ਜੀ. ਐੱਮ. ਸੀ. ਐੱਚ.-32 ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News