ਗੋਰਾਇਆ ਵਿਖੇ ਰੇਡੀਓ ਸਟੇਸ਼ਨ ਨੇੜਿਓਂ ਮਿਲੀ ਵਿਅਕਤੀ ਦੀ ਅੱਧ ਸੜੀ ਲਾਸ਼, ਫੈਲੀ ਸਨਸਨੀ
Thursday, May 25, 2023 - 02:34 PM (IST)
ਗੋਰਾਇਆ (ਮੁਨੀਸ਼ ਬਾਵਾ)— ਗੋਰਾਇਆ ਦੇ ਰੇਡਿਓ ਸਟੇਸ਼ਨ ਨੇੜੇ ਇਕ ਅੱਧ ਸੜੀ ਹੋਈ ਲਾਸ਼ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਚਰਾੜੀ ਦਾ ਇਕ ਨੌਜਵਾਨ ਹਾਈਵੇਅ ਤੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਇਕ ਵਿਅਕਤੀ ਦੀ ਲਾਸ਼ ਨੂੰ ਅੱਗ ਲੱਗੀ ਹੈ। ਜਿਸ ਦੀ ਸੂਚਨਾ ਉਸ ਨੇ ਤੁਰੰਤ ਪਿੰਡ ਗੋਹਾਵਰ ਦੀ ਮਹਿਲਾ ਸਰਪੰਚ ਨੂੰ ਦਿੱਤੀ, ਜਿਨ੍ਹਾਂ ਨੇ ਗੋਰਾਇਆ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਪਾ ਕੇ ਐੱਸ. ਐੱਚ. ਓ. ਗੋਰਾਇਆ ਸੁਰਿੰਦਰ ਕੁਮਾਰ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਵਿਅਕਤੀ ਦਾ ਮੂੰਹ ਹੇਠਾਂ ਪਾਸੇ ਸੀ। ਉਕਤ ਵਿਅਕਤੀ ਦੇ ਸਰੀਰ ਦਾ ਪਿਛਲਾ ਹਿੱਸਾ ਸੜ ਗਿਆ ਸੀ ਅਤੇ ਸਰੀਰ ਵਿਚੋਂ ਧੂੰਆਂ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ - ਨਾ ਕਦੇ ਮਿਲੇ, ਨਾ ਵੇਖਿਆ ਸਿਰਫ਼ ਆਵਾਜ਼ ਰਾਹੀਂ ਹੋਇਆ ਪਿਆਰ, ਬਲਾਈਂਡ ਜੋੜੇ ਦੀ ਪ੍ਰੇਮ ਕਹਾਣੀ ਬਣੀ ਹੋਰਾਂ ਲਈ ਮਿਸਾਲ
ਲਾਸ਼ ਨੂੰ ਸਿੱਧਾ ਕੀਤਾ ਗਿਆ ਤਾਂ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਸੀ। ਉਕਤ ਵਿਅਕਤੀ ਦੀ ਉਮਰ ਕਰੀਬ 40 ਤੋਂ 45 ਸਾਲ ਦੱਸੀ ਜਾ ਰੀਹ ਹੈ। ਲਾਸ਼ ਕੋਲੋਂ ਛੋਟੀ ਕੰਘੀ ਅਤੇ ਇਕ ਪਰਨਾ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ, ਜਿੱਥੇ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਪ੍ਰਸ਼ਾਸਨ ਨੇ ਫੋਟੋ ਜਾਰੀ ਕਰਦੇ ਹੋਏ ਲੋਕਾਂ ਨੂੰ ਪਛਾਣ ਕਰਨ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਗੋਰਾਇਆ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ - ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani