ਨਹੀਂ ਰੁੱਕ ਰਹੀਆਂ ਗੁੱਤਾਂ ਦੇ ਕੱਟੇ ਜਾਣ ਦੀਆਂ ਵਾਰਦਾਤਾਂ, ਲੰਮਾ ਪਿੰਡ ''ਚ ਸੁੱਤੀ ਪਈ ਔਰਤ ਦੇ ਕੱਟੇ ਗਏ ਵਾਲ

Monday, Aug 14, 2017 - 07:04 PM (IST)

ਨਹੀਂ ਰੁੱਕ ਰਹੀਆਂ ਗੁੱਤਾਂ ਦੇ ਕੱਟੇ ਜਾਣ ਦੀਆਂ ਵਾਰਦਾਤਾਂ, ਲੰਮਾ ਪਿੰਡ ''ਚ ਸੁੱਤੀ ਪਈ ਔਰਤ ਦੇ ਕੱਟੇ ਗਏ ਵਾਲ

ਜਲੰਧਰ(ਪ੍ਰੀਤ)— ਦੇਸ਼ 'ਚ ਵਾਪਰ ਰਹੀਆਂ ਵਾਲਾਂ ਦੇ ਕੱਟੇ ਜਾਣ ਦੀਆਂ ਘਟਨਾਵਾਂ ਦਾ ਸਿਲਸਿਲਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਨਵਾਂਸ਼ਹਿਰ, ਹੁਸ਼ਿਆਰਪੁਰ, ਬਠਿੰਡਾ, ਅੰਮ੍ਰਿਤਸਰ, ਜਲੰਧਰ ਆਦਿ ਸ਼ਹਿਰਾਂ 'ਚੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਜਲੰਧਰ ਦੇ ਲੰਮਾ ਪਿੰਡ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ। ਲੰਮਾ ਪਿੰਡ ਦੇ ਚੱਕ ਹੁਸੈਨ ਏਰੀਆ 'ਚ ਘਰ 'ਚ ਸੌਂ ਰਹੀ ਔਰਤ ਦੇ ਵਾਲ ਕੱਟੇ ਗਏ। ਜਾਣਕਾਰੀ ਅਨੁਸਾਰ ਸੋਨੀਆ ਪਤਨੀ ਗੁਰਦੀਪ ਚੰਦ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਹ ਆਪਣੇ ਘਰ 'ਚ ਸੌਂ ਰਹੀ ਸੀ। ਜਦ ਉਹ ਸਵੇਰੇ ਉੱਠੀ ਤਾਂ ਉਸ ਦਾ ਸਿਰ ਚਕਰਾ ਰਿਹਾ ਸੀ ਅਤੇ ਬੇਹੋਸ਼ੀ ਦੀ ਹਾਲਤ 'ਚ ਸੀ। ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ। ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਘਟਨਾ ਤੋਂ ਬਾਅਦ ਪਰਿਵਾਰ ਤੇ ਮੁਹੱਲੇ 'ਚ ਦਹਿਸ਼ਤ ਦਾ ਮਾਹੌਲ ਸੀ।


Related News