ਫਗਵਾੜਾ ''ਚ ਵਾਪਰੀ ਇਕ ਹੋਰ ਗੁੱਤ ਕੱਟਣ ਦੀ ਘਟਨਾ, ਬਣਿਆ ਦਹਿਸ਼ਤ ਦਾ ਮਾਹੌਲ

08/10/2017 7:01:33 PM

ਫਗਵਾੜਾ(ਜਲੋਟਾ)— ਇਥੋਂ ਬੁੱਧਵਾਰ ਰਾਤ ਤੋਂ ਲੈ ਕੇ ਹੁਣ ਤੱਕ ਗੁੱਤ ਕੱਟਣ ਦੇ 2 ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਬੁੱਧਵਾਰ ਰਾਤ ਨੂੰ ਪਿੰਡ ਪਲਾਹੀ 'ਚ ਜੋਤੀ ਨਾਂ ਦੀ ਇਕ ਲੜਕੀ ਦੇ ਵਾਲ ਕੱਟੇ ਗਏ ਸਨ, ਉਥੇ ਹੀ ਅੱਜ ਵੀਰਵਾਰ ਫਗਵਾੜਾ ਦੇ ਮੁਹੱਲੇ ਕੋਲਸਰ 'ਚ ਇਕ ਲੜਕੀ ਦੇ ਵਾਲ ਕੱਟੇ ਗਏ। ਮੁਹੱਲਾ ਕੋਲਸਰ ਦੀ ਬੇਬੀ ਪਤਨੀ ਗੁਰਪ੍ਰੀਤ ਨੇ ਦੱਸਿਆ ਕਿ ਕਰੀਬ 11.30 ਵਜੇ ਘਰ 'ਚ ਆਪਣੇ ਬੇਟੇ ਨੂੰ ਸੁਆ ਰਹੀ ਸੀ ਕਿ ਇਸੇ ਦੌਰਾਨ ਉਸ ਨੂੰ ਲੱਗਿਆ ਕਿ ਉਸ ਦੇ ਵਾਲਾਂ ਦੇ ਨਾਲ ਕੁਝ ਹੋਇਆ ਹੈ। ਜਦੋਂ ਉਸ ਨੇ ਦੇਖਿਆ ਤਾਂ ਉਸ ਦੀ ਗੁੱਤ ਦੇ ਕੁਝ ਵਾਲ ਕੱਟੇ ਹੋਏ ਮਿਲੇ। ਘਟਨਾ ਦੀ ਸੂਚਨਾ ਪਾ ਕੇ ਥਾਣਾ ਸਿਟੀ ਦੇ ਇੰਚਾਰਜ ਸੁਖਪਾਲ ਸਿੰਘ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


Related News