ਬੈਂਕ ਹੈਕਰ ਨੇ ਕਿਸਾਨ ਦੇ ਖਾਤੇ ''ਚੋਂ ਕਢਵਾਈ ਹਜਾਰਾਂ ਦੀ ਨਕਦੀ, ਪੁਲਸ ਜਾਂਚ ''ਚ ਜੁਟੀ
Friday, Jul 10, 2020 - 06:19 PM (IST)
ਬੁਢਲਾਡਾ(ਬਾਂਸਲ) - ਕੇਂਦਰ ਦੀ ਮੋਦੀ ਸਰਕਾਰ ਦੀ ਡਿਜੀਟਲ਼ ਤਕਨੀਕ ਦੀ ਆੜ ਹੇਠ ਸਾਇਬਰ ਕਰਾਇਮ ਰਾਂਹੀਂ ਆਏ ਦਿਨ ਲੋਕਾਂ ਦੀ ਲੁੱਟ ਹੋ ਰਹੀ ਹੈ। ਸ਼ਾਤਰ ਦਿਮਾਗ ਦੇ ਲੋਕਾਂ ਵਲੋਂ ਘਰ ਬੈਠ ਕੇ ਲੋਕਾਂ ਦੇ ਬੈਂਕ ਖਾਤਿਆ ਨੂੰ ਹਾਈਜੈਕ ਕਰਕੇ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸ਼ਾਹਮਣੇ ਆ ਰਹੇ ਹਨ। ਇੱਥੋਂ ਦੇ ਨੇੜਲੇ ਪਿੰਡ ਗੁਰਨੇਂ ਕਲਾਂ ਦੇ ਕਿਸਾਨ ਰਾਜ ਕੁਮਾਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦੇ ਖਾਤੇ ਵਿਚੋਂ ਕਿਸੇ ਅਣਜਾਣ ਵਿਅਕਤੀ ਨੇ ਲੱਗਭੱਗ ਤਿੰਨ ਪੜਾਵਾਂ ਵਿਚ ਹਜਾਰਾਂ ਰੁਪਏ ਦੀ ਨਕਦੀ ਕਢਵਾ ਲਈ।
ਸੂਚਨਾ ਦੇ ਆਧਾਰ 'ਤੇ ਉਪਰੋਕਤ ਵਿਅਕਤੀ ਦੇ ਖਾਤੇ ਵਿਚੋਂ 37600 ਰੁਪਏ ਨਿਕਲ ਚੱਕੇ ਹਨ। ਕਿਸਾਨ ਦੀ ਜੇਬ ਵਿਚ ਪਿਆ ਏ.ਟੀ.ਐੱਮ ਝੂਠੀ ਤਸੱਲੀ ਦੇ ਰਿਹਾ ਸੀ। ਇਸੇ ਅਧਾਰ 'ਤੇ ਕਿਸਾਨ ਵਿਚਾਰਾ ਦਿਨੀਂ ਕਟੀ ਕਰ ਰਿਹਾ ਸੀ ਕਿ ਮੇਰੇ ਕੋਲ ਬੈਂਕ ਵਿਚ ਲੋੜ ਪੈਣ 'ਤੇ ਲੌਡ਼ੀਂਦੀ ਰਾਸ਼ੀ ਹੈ ਜਿਹਡ਼ੀ ਕਿ ਉਹ ਵਰਤ ਲਵੇਗਾ। ਪਰ ਉਸ ਦਾ ਏ.ਟੀ.ਐਮ ਖਾਤਾ ਉਸ ਨੂੰ ਇਤਲਾਹ ਦਿੱਤੇ ਬਿਨਾਂ ਹੀ ਬੈਂਕ ਹੈਕਰ ਨੇ ਖਾਲੀ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।