Punjab: ਫੈਕਟਰੀ ''ਚੋਂ ਲੀਕ ਹੋ ਗਈ ਖ਼ਤਰਨਾਕ ਗੈਸ! 1 ਦੀ ਗਈ ਜਾਨ, ਕਈ ਹੋਰ ਹਸਪਤਾਲ ਦਾਖ਼ਲ
Monday, Apr 28, 2025 - 11:54 AM (IST)

ਬਰਨਾਲਾ (ਵਿਵੇਕ ਸਿੰਧਵਾਨੀ/ਰਵੀ/ਪੁਨੀਤ): ਜ਼ਿਲ੍ਹਾ ਬਰਨਾਲਾ ਦੇ ਪਿੰਡ ਫ਼ਤਹਿਗੜ੍ਹ ਛੰਨਾ ’ਚ ਸਵੇਰੇ ਇਕ ਪ੍ਰਾਈਵੇਟ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਵਰਕਰ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਨਵੀਂ ਨੋਟੀਫ਼ਿਕੇਸ਼ਨ ਜਾਰੀ
DSP ਸਿਟੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪਿੰਡ ਫਤਹਿਗੜ੍ਹ ਛੰਨਾ ’ਚ IOL ਯੂਨਿਟ ਵਿਚੋਂ H2S ਗੈਸ ਲੀਕ ਹੋ ਗਈ। ਹਾਦਸੇ ’ਚ ਕੰਪਨੀ ਦੇ 4 ਵਰਕਰ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਅਨਮੋਲ ਛਿੰਪਾ, ਜੋ ਕਿ ਫੂਲਕਾ ਜ਼ਿਲ੍ਹਾ ਹਰਿਆਣਾ ਦਾ ਵਾਸੀ ਸੀ, ਦੀ ਮੌਤ ਹੋ ਗਈ। ਬਾਕੀ 3 ਵਰਕਰ ਜਿਨ੍ਹਾਂ ਦੇ ਨਾਂ ਯੁਗਮ ਖੰਨਾ ਵਾਸੀ ਹਿਸਾਰ, ਵਿਕਾਸ ਸ਼ਰਮਾ ਵਾਸੀ ਮੌਜਗੜ੍ਹ ਖੁਡੀਆਂ ਜ਼ਿਲ੍ਹਾ ਫਾਜ਼ਿਲਕਾ ਅਤੇ ਲਵਪ੍ਰੀਤ ਸਿੰਘ ਵਾਸੀ ਫ਼ਤਹਿਗੜ੍ਹ ਛੰਨਾ ਹਨ, ਬੇਹੋਸ਼ ਹੋ ਗਏ। ਡੀ. ਐੱਸ. ਪੀ. ਬੈਂਸ ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਕਾਸ ਸ਼ਰਮਾ ਨਿਵਾਸੀ ਹਿਸਾਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਤੇ ਯੁਗਮ ਖੰਨਾ ਤੇ ਲਵਪ੍ਰੀਤ ਸਿੰਘ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਇਸ ਸਬੰਧੀ ਗੱਲਬਾਤ ਕਰਦਿਆਂ SDM ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਬਰਨਾਲਾ ਵਿਚ IOL ਕੈਮਿਕਲ ਫੈਕਟਰੀ ਵਿਚ ਗੈਸ ਲੀਕ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਿਚ ਕਈ ਚੈਂਬਰ ਹਨ, ਜਿਨ੍ਹਾਂ ਵਿਚੋਂ ਇਕ ਚੈਂਬਰ 'ਚੋਂ ਗੈਸ ਲੀਕ ਹੋ ਗਈ, ਜਿੱਥੇ 4 ਮੁਲਜ਼ਮ ਕੰਮ ਕਰਦੇ ਸਨ। ਇਹ ਕਰਮਚਾਰੀ ਉੱਥੇ ਫੱਸ ਗਏ ਤੇ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਸ਼ਾਸਨ ਨੇ ਪੀੜਤ ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਹੈ। ਫੈਕਟਰੀ ਤੇ ਪ੍ਰਸ਼ਾਸਨ ਨੇ ਜ਼ਖ਼ਮੀਆਂ ਦੇ ਇਲਾਜ ਦਾ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਪ੍ਰਸ਼ਾਸਨ ਤੇ ਫੈਕਟਰੀ ਵਿਭਾਗ ਦੇ ਉਪ ਨਿਰਦੇਸ਼ਕ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੇਕਰ ਫੈਕਟਰੀ ਪ੍ਰਬੰਧਕਾਂ ਵੱਲੋਂ ਕੋਈ ਹੋਰ ਲਾਪਰਵਾਹੀ ਮਿਲੀ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਗੈਸ ਲੀਕ ਸਿਰਫ਼ ਇਕ ਚੈਂਬਰ ਤਕ ਹੀ ਸੀਮਤ ਰਹੀ ਹੈ। ਕਿਸੇ ਵੀ ਚੈਂਬਰ ਦੇ ਬਾਹਰ ਗੈਸ ਲੀਕ ਨਹੀਂ ਹੋਈ, ਜਿਸ ਕਾਰਨ ਸਥਿਤੀ ਕਾਬੂ ਹੇਠ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8