ਬਠਿੰਡਾ ''ਚ ਆਕਸੀਜਨ ਸਹੂਲਤਾਂ ਦੀ ਵੱਡੀ ਘਾਟ, ਹਰਸਿਮਰਤ ਨੇ ਏਮਜ਼ ਡਾਇਰੈਕਟਰ ਨੂੰ ਦਿੱਤਾ ਇਹ ਭਰੋਸਾ

Thursday, May 06, 2021 - 06:42 PM (IST)

ਬਠਿੰਡਾ (ਵਰਮਾ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐੱਚ. ਐੱਮ. ਈ. ਐੱਲ. (ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ) ਅਤੇ ਮਿੱਤਲ ਰਿਫਾਈਨਰੀ ਏਮਜ਼ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਮਿੱਤਲ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ-ਨਾਲ ਖ਼ੇਤਰ ਦੇ ਹਸਪਤਾਲਾਂ ਲਈ ਆਕਸੀਜਨ ਸਹੂਲਤ ਦੇਵੇਗੀ।ਏਮਜ਼ ਦੇ ਡਾਇਰੈਕਟਰ ਡਾ. ਡੀ. ਕੇ. ਸਿੰਘ ਨੇ ਕੱਲ੍ਹ ਸ਼ਾਮ ਵਰਚੂਅਲ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਦੱਸਿਆ ਕਿ ਆਕਸੀਜਨ ਸਹੂਲਤਾਂ, ਕੋਰੋਨਾ ਬੈੱਡਾਂ ਵਿਚ ਵਾਧੇ , ਡਾਕਟਰ ਅਤੇ ਨਰਸਾਂ ਰੱਖਣ ਦੀ ਬਹੁਤ ਜ਼ਰੂਰਤ ਹੈ।

ਇਹ ਵੀ ਪੜ੍ਹੋ:  ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 20 ਲੋਕਾਂ ਦੀ ਮੌਤ, 800 ਤੋਂ ਵਧੇਰੇ ਦੀ ਰਿਪੋਰਟ ਪਾਜ਼ੇਟਿਵ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਚ. ਐੱਮ. ਈ. ਐੱਲ. ਮੈਨੇਜਮੈਂਟ ਨਾਲ ਏਮਜ਼ ਦੇ ਨਾਲ ਖਿੱਤੇ ਦੇ ਹਸਪਤਾਲਾਂ ਨੂੰ ਆਕਸੀਜਨ ਪ੍ਰਦਾਨ ਕਰਨ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਕਸੀਜਨ ਤੇ ਬੈੱਡ ਸਹੂਲਤਾਂ ਵਾਸਤੇ ਏਮਜ਼ ਅਤੇ ਐੱਚ. ਐੱਮ. ਈ. ਐੱਲ. ਰਿਫਾਈਨਰੀ ਮਿਲ ਕੇ ਕੰਮ ਕਰਨ ਅਤੇ ਅਗਲੇ ਦੋ ਅਤੇ ਤਿੰਨ ਹਫਤੇ ਦੌਰਾਨ 500 ਕੋਰੋਨਾ ਮਰੀਜ਼ਾਂ ਦੀ ਸੰਭਾਲ ਵਾਸਤੇ ਸਹੂਲਆਂ ਤਿਆਰ ਕਰ ਸਕਣ।ਬਾਦਲ ਨੇ ਕਿਹਾ ਕਿ ਏਮਜ਼ ਦੇ ਡਾਇਰੈਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਥਾ ਨੇ 100 ਬੈੱਡਾਂ ਦਾ ਆਰਡਰ ਦਿੱਤਾ ਹੈ ਅਤੇ ਅਗਲੇ ਪੜਾਅ ਵਿਚ 100 ਬੈੱਡ ਹੋਰ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਏਮਜ਼ ਮੈਨੇਜਮੈਂਟ ਨੂੰ ਆਪਣੇ ਐੱਮ. ਪੀ. ਲੈਡ ਫੰਡਾਂ ’ਚੋਂ ਕੋਰੋਨਾ ਮਰੀਜ਼ਾਂ ਲਈ ਪੂਰੀਆਂ ਸਹੂਲਤਾਂ ਦੇਣ ਵਾਸਤੇ ਪੂਰੀ ਹਮਾਇਤ ਦਾ ਭਰੋਸਾ ਦੁਆਇਆ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਤਲਵੰਡੀ ਸਾਬੋ ਵਿਖੇ ਤਖਤ ਦਮਦਮਾ ਸਾਹਿਬ ਵਿਖੇ ਸਰਾਂ ਨੂੰ 100 ਬੈੱਡਾਂ ਦੀ ਕੋਰੋਨਾ ਸੰਭਾਲ ਸਹੂਲਤ ’ਚ ਤਬਦੀਲ ਕਰਨ ਵਾਸਤੇ ਕਿਹਾ ਹੈ।

ਇਹ ਵੀ ਪੜ੍ਹੋ: ਬਠਿੰਡਾ: ਪ੍ਰੇਮ ਸਬੰਧਾਂ ਦਾ ਖ਼ੌਫਨਾਕ ਅੰਤ, ਪ੍ਰੇਮਿਕਾ ਦੇ ਛੱਡਣ ’ਤੇ ਪ੍ਰੇਮੀ ਨੇ ਲਾਇਆ ਮੌਤ ਨੂੰ ਗਲ

ਬੀਬਾ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕੀਤੀ ਕਿ ਉਹ ਏਮਜ਼ ਬਠਿੰਡਾ ਵੱਲੋਂ ਹੋਰ 2000 ਤੋਂ 3000 ਆਕਸੀਜਨ ਸਿਲੰਡਰ ਪ੍ਰਾਪਤ ਕਰਨ ’ਚ ਮਦਦ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਵਿਚ ਆਕਸੀਜਨ ਸਪਲਾਈ ਸ਼ੁਰੂ ਕਰਨ ਅਤੇ ਨਾਲੋਂ-ਨਾਲ ਕੋਰੋਨਾ ਮਰੀਜ਼ਾਂ ਵਾਸਤੇ ਹੋਰ ਬੈੱਡ ਤਿਆਰ ਕਰਨ ਵਾਸਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ’ਚ ਕੋਰੋਨਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਵੈਕਸੀਨ ਅਲਾਟ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ


Shyna

Content Editor

Related News