ਐੱਚ. ਸੀ. ਐੱਸ. ਪੇਪਰ ਲੀਕ ਮਾਮਲਾ : ਮੁਲਜ਼ਮ ਸੁਸ਼ੀਲਾ ਵਾਰ-ਵਾਰ ਬਦਲ ਰਹੀ ਬਿਆਨ

Tuesday, Jan 16, 2018 - 07:38 AM (IST)

ਐੱਚ. ਸੀ. ਐੱਸ. ਪੇਪਰ ਲੀਕ ਮਾਮਲਾ : ਮੁਲਜ਼ਮ ਸੁਸ਼ੀਲਾ ਵਾਰ-ਵਾਰ ਬਦਲ ਰਹੀ ਬਿਆਨ

ਚੰਡੀਗੜ੍ਹ, (ਸੁਸ਼ੀਲ)- ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ੀਅਲ ਬ੍ਰਾਂਚ) ਪ੍ਰੀਲਿਮਿਨਰੀ ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਪੰਚਕੂਲਾ ਤੋਂ ਫੜੀ ਗਈ ਸੁਸ਼ੀਲਾ ਹੋਰਨਾਂ ਕੈਂਡੀਡੇਟਸ ਨਾਲ ਪੈਸੇ ਦੇ ਲੈਣ-ਦੇਣ ਬਾਰੇ ਐੱਸ. ਆਈ. ਟੀ. ਨੂੰ ਸਹੀ ਜਵਾਬ ਨਹੀਂ ਦੇ ਰਹੀ ਹੈ। ਸੁਸ਼ੀਲਾ ਐੱਸ. ਆਈ. ਟੀ. ਦੇ ਸਾਹਮਣੇ ਆਪਣੇ ਬਿਆਨ ਵਾਰ-ਵਾਰ ਬਦਲ ਰਹੀ ਹੈ। ਐੱਸ. ਆਈ. ਟੀ. ਦੋ ਦਿਨਾ ਰਿਮਾਂਡ ਖਤਮ ਹੋਣ ਦੇ ਬਾਅਦ ਸੁਸ਼ੀਲਾ ਨੂੰ ਮੰਗਲਵਾਰ ਨੂੰ ਮੁੜ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ। ਪੁਲਸ ਮਾਮਲੇ 'ਚ ਉਸਦਾ ਹੋਰ ਰਿਮਾਂਡ ਹਾਸਲ ਕਰ ਸਕਦੀ ਹੈ। ਇਸ ਤੋਂ ਪਹਿਲਾਂ ਐੱਸ. ਆਈ. ਟੀ. ਨੇ ਨਜ਼ਰਫਗੜ੍ਹ ਵਾਸੀ ਸੁਨੀਤਾ ਨੂੰ ਗ੍ਰਿਫਤਾਰ ਕੀਤਾ ਸੀ। ਸੁਨੀਤਾ ਦੀ ਗ੍ਰਿਫਤਾਰੀ ਦੇ ਬਾਅਦ ਐੱਸ. ਆਈ. ਟੀ. ਨੇ ਹਾਈ ਕੋਰਟ ਦੇ ਸਾਬਕਾ ਰਜਿਸਟ੍ਰਾਰ (ਰਿਕਰੂਟਮੈਂਟ) ਡਾ. ਬਲਵਿੰਦਰ ਕੁਮਾਰ ਸ਼ਰਮਾ ਨੂੰ ਕਾਬੂ ਕਰਕੇ ਉਸ ਤੋਂ ਕਈ ਸਬੂਤ ਹਾਸਲ ਕੀਤੇ ਸਨ। ਡਾ. ਬਲਵਿੰਦਰ ਸ਼ਰਮਾ ਦੇ ਫੜੇ ਜਾਣ ਮਗਰੋਂ ਐੱਸ. ਆਈ. ਟੀ. ਨੇ ਜ਼ਿਲਾ ਅਦਾਲਤ 'ਚ ਡਾ. ਬਲਵਿੰਦਰ ਸ਼ਰਮਾ ਅਤੇ ਸੁਨੀਤਾ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ।


Related News