ਗਟਰ ਜਾਮ ਹੋਇਆ ਤਾਂ ਠੀਕ ਕਰਨ ਲਈ ਬੁਲਾਏ ਸਫਾਈ ਕਰਮਚਾਰੀ, ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਹੋਸ਼

Wednesday, Jul 14, 2021 - 11:22 PM (IST)

ਗਟਰ ਜਾਮ ਹੋਇਆ ਤਾਂ ਠੀਕ ਕਰਨ ਲਈ ਬੁਲਾਏ ਸਫਾਈ ਕਰਮਚਾਰੀ, ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਹੋਸ਼

ਲੁਧਿਆਣਾ (ਰਾਜ) : ਡਾਬਾ ਦੇ ਬਸੰਤ ਨਗਰ ਇਲਾਕੇ ’ਚ ਗਟਰ ਜਾਮ ਹੋ ਗਿਆ, ਜਦ ਇਲਾਕਾ ਨਿਵਾਸੀਆਂ ਨੇ ਗਟਰ ਦੀ ਸਫਾਈ ਕਰਨ ਲਈ ਸਫਾਈ ਕਰਮਚਾਰੀ ਬੁਲਾਏ, ਜਿਨ੍ਹਾਂ ਨੇ ਜਦੋਂ ਗਟਰ ਚੁੱਕ ਕੇ ਵੇਖਿਆ ਅੰਦਰ ਭਰੂਣ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਮਗਰੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ

ਸੂਚਨਾਂ ਮਿਲਦਿਆਂ ਹੀ ਥਾਣਾ ਡਾਬਾ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਭਰੂਣ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਹੁੰਚਾ ਦਿੱਤਾ ਹੈ। ਇਸ ਦੌਰਾਨ ਇਲਾਕੇ ’ਚ ਰਹਿਣ ਵਾਲੀ ਇਕ ਦਾਈ ’ਤੇ ਲੋਕਾਂ ਨੇ ਦੋਸ਼ ਲਾਇਆ। ਇਸ ਲਈ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਚੱਲ ਰਹੇ ਨੌਜਵਾਨ ਦਾ ਮਿਲਿਆ ਕੰਕਾਲ, ਸਾਹਮਣੇ ਆਈ ਹੈਰਾਨੀਜਨਕ ਗੱਲ

ਮੁਹੱਲੇ ’ਚ ਰਹਿਣ ਵਾਲੇ ਇਕ ਨਿਹੰਗ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ’ਚ ਇਕ ਔਰਤ ਰਹਿੰਦੀ ਹੈ, ਜੋ ਕਿ ਖੁਦ ਨੂੰ ਨਰਸ ਦੱਸਦੀ ਹੈ। ਇਲਾਕੇ ਦੇ ਹੀ ਲੋਕਾਂ ਨੇ ਸਵੇਰੇ ਉਸ ਨੂੰ ਗਟਰ ਵਿਚ ਇਕ ਲਿਫਾਫਾ ਸੁੱਟਦੇ ਦੇਖਿਆ ਸੀ। ਜਦੋਂ ਰਾਤ ਨੂੰ ਗਟਰ ਬੰਦ ਹੋਇਆ ਤਾਂ ਉਨ੍ਹਾਂ ਨੂੰ ਵੀ ਸ਼ੱਕ ਹੋ ਗਿਆ ਸੀ। ਔਰਤ ਨੇ ਲਿਫਾਫੇ ’ਚ ਕੁਝ ਇਤਰਾਜ਼ਯੋਗ ਸਾਮਾਨ ਸੁੱਟਿਆ ਹੈ। ਇਸ ਦੌਰਾਨ ਜਦੋਂ ਔਰਤ ਤੋਂ ਪੁੱਛਿਆ ਗਿਆ ਤਾਂ ਉਸ ਨੇ ਸਭ ਦੇ ਸਾਹਮਣੇ ਗਲ਼ਤੀ ਵੀ ਮੰਨੀ ਸੀ। ਜੋ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਰਜ ਕਰ ਚੁੱਕੀ ਹੈ। ਇਸ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਉਸ ਔਰਤ ਨੂੰ ਆਪਣੇ ਨਾਲ ਲੈ ਗਈ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ, ਛੋਟੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵੱਡਾ ਭਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News