ਮੂਸੇਵਾਲਾ ਕਤਲ ਕਾਂਡ : ਗੋਲਡੀ ਬਰਾੜ ਦਾ ਜੀਜਾ ਗੁਰਵਿੰਦਰ ਪਾਲ 1 ਦਿਨ ਦੇ ਪੁਲਸ ਰਿਮਾਂਡ ''ਤੇ

Saturday, Jun 18, 2022 - 01:48 AM (IST)

ਹੁਸ਼ਿਆਰਪੁਰ (ਰਾਕੇਸ਼) : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ’ਚ ਆਏ ਗੈਂਗਸਟਰ ਗੋਲਡੀ ਬਰਾੜ ਦੇ ਜੀਜੇ ਗੁਰਵਿੰਦਰ ਪਾਲ ਨੂੰ ਪੁਲਸ ਨੇ ਅੱਜ ਅਸਲਾ ਐਕਟ ਤਹਿਤ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਗੁਰਵਿੰਦਰ ਪਾਲ ਤੇ ਨਰੇਸ਼ ਨੂੰ 2021 ’ਚ ਥਾਣਾ ਮਾਡਲ ਟਾਊਨ ’ਚ ਦਰਜ ਹੋਏ ਅਸਲਾ ਐਕਟ ਦੇ ਮਾਮਲੇ ’ਚ 15 ਜੂਨ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਸੀ। ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਗੁਰਵਿੰਦਰ ਪਾਲ ਦਾ 1 ਦਿਨ ਦਾ ਪੁਲਸ ਰਿਮਾਂਡ ਦਿੱਤਾ। ਗੁਰਵਿੰਦਰ ਪਾਲ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਬੀਤੇ ਦਿਨੀਂ ਖਰੜ ਦੇ ਸੀ. ਆਈ. ਏ. ਸਟਾਫ਼ ਅੱਗੇ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ : ਪੰਜਾਬ ਪੁਲਸ ਨੇ ਬਿਹਾਰ 'ਚ ਮਾਰਿਆ ਛਾਪਾ, ਇਕ ਹੋਰ ਗੈਂਗਸਟਰ ਗ੍ਰਿਫ਼ਤਾਰ

ਜਾਣਕਾਰੀ ਦਿੰਦਿਆਂ ਗੁਰਵਿੰਦਰ ਪਾਲ ਦੇ ਵਕੀਲ ਨੇ ਦੱਸਿਆ ਕਿ 2021 'ਚ ਥਾਣਾ ਮਾਡਲ ਟਾਊਨ ਵਿੱਚ ਦਰਜ ਐੱਫ. ਆਈ. ਆਰ. ਨੰਬਰ 155 ਤਹਿਤ ਗੁਰਵਿੰਦਰ ਪਾਲ ਤੇ ਨਰੇਸ਼ ਦੀ ਤਰੀਕ 15 ਜੂਨ ਦਰਸਾਈ ਗਈ ਸੀ ਅਤੇ ਪੁਲਸ ਨੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਸ ਵੱਲੋਂ ਨਰੇਸ਼ ਨੂੰ ਕਸਟਡੀ ’ਚੋਂ ਰਿਲੀਜ਼ ਕਰਨ ਦੀ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਅਤੇ ਪੁਲਸ ਵੱਲੋਂ ਗੁਰਵਿੰਦਰ ਪਾਲ ਦਾ 5 ਦਿਨ ਦਾ ਪੁਲਸ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ 1 ਦਿਨ ਦਾ ਪੁਲਸ ਰਿਮਾਂਡ ਹੀ ਦਿੱਤਾ| ਉਨ੍ਹਾਂ ਦੱਸਿਆ ਕਿ ਗੁਰਵਿੰਦਰ ਪਾਲ ਨੂੰ ਕੱਲ੍ਹ ਪੁੱਛਗਿੱਛ ਲਈ ਖਰੜ ਲਿਜਾਇਆ ਗਿਆ ਸੀ, ਜਿਸ ਦਾ ਕੋਈ ਰਿਕਾਰਡ ਅੱਜ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 155 ਨੰਬਰ ਐੱਫ. ਆਈ. ਆਰ. ਮੁਤਾਬਕ ਅਸਲਾ ਬਰਾਮਦ ਹੋਇਆ, ਉਸ ਸਮੇਂ ਮੁਲਜ਼ਮ ਫਰੀਦਕੋਟ ਜੇਲ੍ਹ 'ਚ ਬੰਦ ਸੀ।

ਖ਼ਬਰ ਇਹ ਵੀ : ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਸਾਬਕਾ ਵਿਧਾਇਕ ਗ੍ਰਿਫ਼ਤਾਰ, ਉਥੇ ਚੰਨੀ 'ਤੇ ਵੀ ਲਟਕੀ ਤਲਵਾਰ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News