ਗੁਰੂਸਰ ਟੈਲੀਕਾਮ ’ਤੇ 6 ਹਥਿਆਰਬੰਦ ਲੁਟੇਰਿਆਂ ਵਲੋਂ ਜਾਨਲੇਵਾ ਹਮਲਾ, ਲੱਖਾਂ ਦੀ ਨਕਦੀ ਲੈ ਹੋਏ ਫ਼ਰਾਰ

Thursday, Jan 20, 2022 - 09:04 PM (IST)

ਗੁਰੂਸਰ ਟੈਲੀਕਾਮ ’ਤੇ 6 ਹਥਿਆਰਬੰਦ ਲੁਟੇਰਿਆਂ ਵਲੋਂ ਜਾਨਲੇਵਾ ਹਮਲਾ, ਲੱਖਾਂ ਦੀ ਨਕਦੀ ਲੈ ਹੋਏ ਫ਼ਰਾਰ

ਮੁੱਲਾਂਪੁਰ ਦਾਖਾ (ਕਾਲੀਆ) - ਰੇਲਵੇ ਪੁਲ ਹੇਠਾਂ ਗੁਰੂਸਰ ਟੈਲੀਕਾਮ ’ਤੇ ਬੀਤੀ ਸ਼ਾਮ 6 ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਜਾਨਲੇਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਮਾਲਕ ਮਨਿੰਦਰ ਸਿੰਘ ਅਤੇ ਹੈਲਪਰ ਬਲਵਿੰਦਰ ਸਿੰਘ ’ਤੇ ਕ੍ਰਿਪਾਨਾਂ, ਦਾਤਰ ਅਤੇ ਕਿਰਚਾਂ ਨਾਲ ਜਾਨਲੇਵਾ ਹਮਲਾ ਕਰ ਕੇ ਦੁਕਾਨ ’ਚੋਂ ਕਰੀਬ 1,50,000 ਰੁਪਏ ਦੀ ਨਕਦੀ, ਬਟੂਆ, ਲੈਪਟਾਪ ਅਤੇ 2 ਹਾਰਡ ਡਿਸਕਾਂ ਲੁੱਟ ਕੇ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)

ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਗੁਰੂਸਰ ਟੈਲੀਕਾਮ ਰਾਏਕੋਟ ਰੋਡ ਰੇਲਵੇ ਓਵਰਬ੍ਰਿਜ ਥੱਲੇ ਮੋਬਾਇਲ ਸ਼ਾਪ ਅਤੇ ਬੈਂਕ ਟਰਾਂਸਫਰ ਦਾ ਕੰਮ ਕਰਦਾ ਹੈ। 19 ਜਨਵਰੀ ਨੂੰ ਸ਼ਾਮ 7.15 ਦੇ ਕਰੀਬ ਆਪਣੀ ਦੁਕਾਨ ’ਚ ਗਾਹਕਾਂ ਨਾਲ ਡੀਲਿੰਗ ਕਰ ਰਿਹਾ ਸੀ। ਗਾਹਕਾਂ ਦੇ ਬਾਹਰ ਨਿਕਲਦਿਆਂ ਹੀ 6 ਨਕਾਬਪੋਸ਼, ਤੇਜ਼ਧਾਰ ਹਥਿਆਰਬੰਦ ਲੁਟੇਰੇ ਦੁਕਾਨ ਦੇ ਬਾਹਰ ਆਏ ਅਤੇ 3 ਦੁਕਾਨ ਦੇ ਅੰਦਰ ਵੜ ਗਏ। ਦੁਕਾਨ ਅੰਦਰ ਵੜਦਿਆਂ ਹੀ ਲੁਟੇਰਿਆਂ ਨੇ ਦੁਕਾਨ ਦਾ ਸ਼ਟਰ ਸੁੱਟ ਲਿਆ। ਲੁਟੇਰਿਆਂ ਨੇ ਦੁਕਾਨ ’ਚ ਦਹਿਸ਼ਤ ਮਚਾਉਂਦਿਆਂ ਹੋਇਆ ਮਾਲਕ ਮਨਿੰਦਰ ਸਿੰਘ ਅਤੇ ਉਸ ਦੇ ਹੈਲਪਰ ਬਲਵਿੰਦਰ ਸਿੰਘ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਮਨਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਮੇਰੀ ਧੌਣ ’ਤੇ ਕ੍ਰਿਪਾਨ ਰੱਖ ਕੇ ਗੱਲੇ ਦੀ ਚਾਬੀ ਜ਼ਬਰਦਸਤੀ ਖੋਹ ਲਈ। ਗੱਲੇ ’ਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ, ਮੇਰੀ ਪੈਂਟ ਵਿਚ ਪਾਇਆ ਬਟੂਆ, ਜਿਸ ਵਿਚ 5-7 ਹਜ਼ਾਰ ਰੁਪਏ ਸਨ, ਲੁਟੇਰੇ ਲੈ ਗਏ। ਜਦੋਂ ਮੈਂ ਰੌਲਾ ਪਾਇਆ ਤਾਂ ਲੁਟੇਰੇ ਸ਼ਟਰ ਚੁੱਕ ਕੇ ਬਾਹਰ ਨਿਕਲੇ ਅਤੇ ਮੇਰੀ ਦੁਕਾਨ ਅੱਗੇ ਖੜ੍ਹੀ ਸਵਿਫਟ ਕਾਰ ’ਚੋਂ ਇਕ ਲੈਪਟਾਪ ਅਤੇ ਦੋ ਹਾਰਡ-ਡਿਸਕਾਂ ਚੁੱਕ ਕੇ ਲੈ ਗਏ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਬਿਨਾਂ ਮਾਸਕ ਤੋਂ ਸੜਕਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਕੱਸਿਆ ਜਾਵੇਗਾ ਹੁਣ ਸ਼ਿਕੰਜਾ

ਇਕ ਲੁਟੇਰੇ ਨੇ ਜਾਂਦੇ ਸਮੇਂ ਮੈਨੂੰ ਕਿਹਾ ਕਿ ਜੋ ਮੋਬਾਇਲ ਅਸੀਂ ਤੈਨੂੰ ਦੁਪਹਿਰ ਸਮੇਂ ਦੇ ਕੇ ਗਏ ਸੀ, ਉਹ ਵਾਪਸ ਕਰਦੇ। ਲੁਟੇਰਿਆਂ ਦੀ ਸਾਰੀ ਘਟਨਾ ਉਥੇ ਲਗੇ ਕੈਮਰੇ ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਪੁਲਸ ਪਾਰਟੀ ਨਾਲ ਵਾਰਦਾਤ ਵਾਲੀ ਥਾਂ ’ਤੇ ਪਹੁੰਚ ਗਏ। ਪੁਲਸ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਰਾਹੀਂ ਲੁਟੇਰਿਆਂ ਦਾ ਪਤਾ ਲਗਾ ਰਹੀ ਹੈ। ਥਾਣਾ ਮੁਖੀ ਭੁੱਲਰ ਨੇ ਦੱਸਿਆ ਕਿ ਮਨਿੰਦਰ ਸਿੰਘ ਦੇ ਬਿਆਨਾਂ ’ਤੇ ਸੰਦੀਪ ਸਿੰਘ ਉਰਫ ਬੁਘੇਲ ਪੁੱਤਰ ਸ਼ਰਨਪਾਲ ਵਾਸੀ ਪਿੰਡ ਜਾਂਗਪੁਰ ਅਤੇ ਹੋਰ 3 ਅਣਪਛਾਤਿਆਂ ਵਿਰੁੱਧ ਲੋਟ-ਖੋਹ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ: ਉਪ ਮੁੱਖ ਮੰਤਰੀ ਦੇ ਘਰ ਨੇੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਫੈਲੀ ਸਨਸਨੀ


author

rajwinder kaur

Content Editor

Related News