ਕੰਢਿਆਲੀ ਤਾਰ ਤੋਂ ਪਾਰ ਖੇਤੀ ਕਰਨ ਗਏ ਪਿਓ-ਪੁੱਤਰ ਤੋਂ ਇਕ ਮੈਗਜ਼ੀਨ ਅਤੇ 13 ਰੌਂਦ ਬਰਾਮਦ
Sunday, Jun 21, 2020 - 05:19 PM (IST)
ਗੁਰੂਹਰਸਹਾਏ (ਆਵਲਾ): ਭਾਰਤ-ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਦੇ ਗੋਟ ਨੰ. 220/ਐੱਮ ਤੋਂ ਅੱਗੇ ਖੇਤੀਬਾੜੀ ਦੇ ਸਬੰਧ 'ਚ ਗਏ ਪਿਓ-ਪੁੱਤਰ ਤੋਂ ਵਾਪਸੀ ਸਮੇਂ ਬੀ.ਐੱਸ.ਐੱਫ. ਜਵਾਨਾਂ ਨੇ ਚੈਕਿੰਗ ਦੌਰਾਨ ਇਕ ਮੈਗਜ਼ੀਨ ਅਤੇ 13 ਰੌਂਦ ਬਰਾਮਦ ਕੀਤੇ ਹਨ। ਇਸ ਬਰਾਮਦਗੀ ਨੂੰ ਲੈ ਕੇ ਬੀ.ਐੱਸ.ਐੱਫ. ਦੇ ਅਧਿਕਾਰੀ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਫੜ੍ਹੇ ਗਏ ਦੋਵੇਂ ਕਿਸਾਨਾਂ ਦੇ ਖਿਲਾਫ ਅਸਲਾ ਐਕਟ ਤਹਿਤ ਮੁਕਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਹਾਲਾਤ ਬੇਕਾਬੂ: ਕੇਂਦਰ ਸਰਕਾਰ ਫਿਰ ਕਰ ਸਕਦੀ ਹੈ ਮਹਾਕਰਫਿਊ ਦਾ ਐਲਾਨ!
ਇਸ ਸਬੰਧੀ ਜਾਣਕਾਰੀ ਦਿੰਦੇ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪ੍ਰਾਪਤ ਹੋਈ ਸ਼ਿਕਾਇਤ 'ਚ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਇੰਸਪੈਕਟਰ ਰਾਜੇਸ਼ਵਰ ਮਿਸ਼ਰਾ ਨੇ ਦੱਸਿਆ ਕਿ ਹਰਮੇਲ ਸਿੰਘ ਅਤੇ ਉਸਦਾ ਮੁੰਡਾ ਸੁਰਿੰਦਰ ਸਿੰਘ ਵਾਸੀ ਸੀ-780 ਗੁਰੂ ਨਾਨਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਖੇਤੀਬਾੜੀ ਦੇ ਮਕਸਦ ਨਾਲ ਗੇਟ ਨੰ. 220/ਐੱਮ ਤੋਂ ਅੱਗੇ ਗਏ ਸੀ, ਜਿਨ੍ਹਾਂ ਤੋਂ ਵਾਪਸੀ ਸਮੇਂ ਟਰੈਕਟਰ ਸਵਰਾਜ ਦੀ ਤਲਾਸ਼ੀ ਦੌਰਾਨ ਇਕ ਮੈਗਜੀਨ ਸਮੇਤ 13 ਰੋਂਦ 7.63 ਐੱਮ. ਐੱਮ. ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ.ਵਲੋਂ ਦੋਵੇਂ ਪਿਓ-ਪੁੱਤਰ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਖੇਤਾਂ 'ਚ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਪਾਉਣੀ ਪਈ ਮਹਿੰਗੀ, ਘਰੋਂ ਚੁੱਕ ਕੇ ਲੈ ਗਈ ਪੁਲਸ (ਵੀਡੀਓ)