ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਪਾਸਪੋਰਟ ਦਫ਼ਤਰ ’ਚ ਲੱਗੀ ਭਿਆਨਕ ਅੱਗ

Saturday, May 08, 2021 - 01:03 PM (IST)

ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਪਾਸਪੋਰਟ ਦਫ਼ਤਰ ’ਚ ਲੱਗੀ ਭਿਆਨਕ ਅੱਗ

ਜਲੰਧਰ (ਸੋਨੂੰ)— ਇਥੋਂ ਦੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਪਾਸਪੋਰਟ ਦਫ਼ਤਰ ’ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਥੇ ਦੀ ਤੀਜੀ ਮੰਜ਼ਿਲ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਪੂਰਾ ਦਫ਼ਤਰ ਸੜ ਕੇ ਸੁਆਹ ਹੋ ਗਿਆ। ਉਥੇ ਹੀ ਮੌਕੇ ’ਤੇ ਪਹੁੰਚੀਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਅੱਗ ਨੂੰ ਕਾਬੂ ਪਾਉਣ ’ਚ ਕਾਫ਼ੀ ਮੁਸ਼ੱਕਤ ਕਰਨੀ ਪਈ। 

ਇਹ ਵੀ ਪੜ੍ਹੋ :  ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਖੁੱਲ੍ਹ ਸਕਣਗੀਆਂ ਸਾਰੀਆਂ ਦੁਕਾਨਾਂ ਪਰ ਲਾਗੂ ਹੋਣਗੀਆਂ ਕਈ ਸ਼ਰਤਾਂ

PunjabKesari
ਜਾਣਕਾਰੀ ਮੁਤਾਬਕ ਸਵੇਰੇ ਕਰੀਬ 9.30 ਵਜੇ ਪਾਸਪੋਰਟ ਦਫ਼ਤਰ ਦੀ ਤੀਜੀ ਮੰਜ਼ਿਲ ’ਚੋਂ ਧੂੰਆਂ ਨਿਕਲਦਾ ਹੋਇਆ ਵੇਖਿਆ ਗਿਆ। ਕੁਝ ਹੀ ਦੇਰ ’ਚ ਪੀ. ਐੱਨ. ਬੀ. ਮੇਟਲਾਈਫ ਇੰਸ਼ੋਰੈਂਸ ਕੰਪਨੀ ਦਾ ਦਫ਼ਤਰ ਅੱਗ ਦੀ ਲਪੇਟ ’ਚ ਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਮੌਕੇ ’ਤੇ ਪਹੁੰਚੀਆਂ 2 ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅੱਗ ਤੀਜੀ ਮੰਜ਼ਿਲ ’ਤੇ ਲੱਗੀ ਸੀ ਅਤੇ ਸ਼ੀਸ਼ੇ ਤੋੜ ਕੇ ਪਾਣੀ ਦੀਆਂ ਪਾਈਪਾਂ ਨੂੰ ਉੱਪਰ ਪਹੁੰਚਾਇਆ ਗਿਆ। 

ਇਹ ਵੀ ਪੜ੍ਹੋ :  ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ


author

shivani attri

Content Editor

Related News