ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ’ਚ ਸਿੱਖਾਂ ਨੇ ਗੱਤਕਾ ਖੇਡ ਮਨਾਇਆ ‘ਵਿਸ਼ਵ ਯੋਗ ਦਿਵਸ’
Monday, Jun 21, 2021 - 03:42 PM (IST)
ਜਲੰਧਰ (ਸੋਨੂੰ)— ਵਿਸ਼ਵ ਯੋਗ ਦਿਵਸ ਮੌਕੇ ਅੱਜ ਜਲੰਧਰ ਵਿਖੇ ਸਿੱਖ ਭਾਈਚਾਰੇ ਵੱਲੋਂ ਗੱਤਕਾ ਖੇਡਿਆ ਗਿਆ ਅਤੇ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ। ਇਥੇ ਦੱਸ ਦੇਈਏ ਕਿ ਵਿਸ਼ਵ ਯੋਗ ਦਿਵਸ ਮੌਕੇ ਅੱਜ ਪੂਰੇ ਵਿਸ਼ਵ ’ਚ ਜਿੱਥੇ ਯੋਗ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਹੀ ਸਿੱਖ ਭਾਈਚਾਰੇ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਵਸ ਵੀ ਮਨਾਇਆ ਗਿਆ। ਹਾਲਾਂਕਿ ਕੋਰੋਨਾ ਦੇ ਚਲਿਦਆਂ ਜ਼ਿਆਦਾ ਕੈਂਪ ਆਯੋਜਿਤ ਨਹੀਂ ਕੀਤੇ ਗਏ ਹਨ ਪਰ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਅਤੇ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗ ਦਿਵਸ ਮਨਾਇਆ ਗਿਆ ।
ਇਸੇ ਤਹਿਤ ਅੱਜ ਅੱਜ ਦੇਸ਼ ਭਰ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਦੇ ਸਮੂਹ ਸੰਗਤਾਂ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ ਗਿਆ। ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਵੀ ਇਹ ਦਿਹਾੜਾ ਸਮੂਹ ਸੰਗਤਾਂ ਵੱਲੋਂ ਗੱਤਕਾ ਖੇਡ ਕੇ ਮਨਾਇਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਮਨਾਇਆ ਗਿਆ 'ਵਿਸ਼ਵ ਯੋਗ ਦਿਵਸ', ਵੇਖੋ ਤਸਵੀਰਾਂ
ਇਸ ਮੌਕੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮਨਜੀਤ ਸਿੰਘ ਅਤੇ ਹੋਰ ਸੰਗਤਾਂ ਨੇ ਦੱਸਿਆ ਕਿ ਇਸ ਖੇਡ ਨਾਲ ਜਿੱਥੇ ਸਰੀਰ ਤੰਦੁਰੁਸਤ ਰਹਿੰਦਾ ਹੈ, ਉਥੇ ਹੀ ਮਨੁੱਖ ਤੋਂ ਦੁਸ਼ਮਣ ਵੀ ਲਾਗੇ ਨਹੀਂ ਲੱਗਦੇ , ਜਿਸ ਕਰਕੇ ਇਸ ਦਿਹਾੜੇ ਨੂੰ ਸਾਰੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੇ ਮੁਕਾਬਲੇ ਵੀ ਹੋ ਰਹੇ ਹਨ।
ਯੋਗ ਦਾ ਮਹੱਤਵ
ਇਥੇ ਦੱਸਣਯੋਗ ਹੈ ਕਿ ਯੋਗ ਕਰਨ ਨਾਲ ਸਰੀਰ ਅਤੇ ਮਨ ਨੂੰ ਤਾਜ਼ਗੀ ਅਤੇ ਸ਼ਾਂਤੀ ਮਿਲਦੀ ਹੈ, ਜਿਸ ਨਾਲ ਆਤਮਾ ਸ਼ੁੱਧ ਰਹਿੰਦੀ ਹੈ। ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ ਅਤੇ ਕਈ ਬੀਮਾਰੀਆਂ ਜਿਵੇਂ ਡਿਪਰੈਸ਼ਨ, ਮੋਟਾਪਾ, ਜੋੜਾਂ ਦੀ ਦਰਦ, ਕਮਰ ਦਰਦ, ਬਲੱਡ ਪ੍ਰੈਸ਼ਰ ਆਦਿ ਕਈ ਬੀਮਾਰੀਆਂ ਵਿਚ ਸਰੀਰ ਨੂੰ ਬਹੁਤ ਲਾਭ ਮਿਲਦਾ।
ਵੱਖ-ਵੱਖ ਆਸਣਾਂ ਜ਼ਰੀਏ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਤਾਣਨ ਅਤੇ ਸੁੰਗੇੜਨ ਦੀਆਂ ਕਿਰਿਆਵਾਂ ਨਾਲ ਸਰੀਰ ਦਾ ਮਾਨਸਿਕ-ਸਰੀਰਕ ਤਣਾਅ ਅਤੇ ਖਿਚਾਅ ਦੂਰ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ। ਪੂਰੇ ਦਿਨ ਵਿਚ ਜੇਕਰ ਕੁਝ ਸਮਾਂ ਕੱਢ ਕੇ ਯੋਗ ਦੀਆਂ ਕੁਝ ਕਿਰਿਆਵਾਂ ਕੀਤੀਆਂ ਜਾਣ ਤਾਂ ਸਰੀਰ ਚੁਸਤ-ਦਰੁਸਤ ਰਹਿੰਦਾ ਹੈ, ਜਿਸ ਨਾਲ ਸਰੀਰ ਨੂੰ ਹਾਂਪੱਖੀ ਊਰਜਾ ਮਿਲਦੀ ਹੈ।
ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।