MDRA ਸਰਵੇ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ’ਚੋਂ 14ਵੇਂ ਸਥਾਨ ’ਤੇ

Tuesday, Aug 09, 2022 - 11:12 PM (IST)

MDRA ਸਰਵੇ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ’ਚੋਂ 14ਵੇਂ ਸਥਾਨ ’ਤੇ

ਅੰਮ੍ਰਿਤਸਰ (ਸੰਜੀਵ)-ਗੁਰੂ ਨਾਨਕ ਦੇਵ ਯੂਨੀਵਰਸਿਟੀ ੳੁਚੇਰੀ ਸਿੱਖਿਆ ਅਤੇ ਖੋਜ ਦੇ ਖੇਤਰ ’ਚ ਦੇਸ਼ ਦੀਆਂ ਯੂਨੀਵਰਸਿਟੀਆਂ ’ਚੋਂ ਆਪਣੀ ਨਿਵੇਕਲੀ ਪਛਾਣ ਬਣਾਉਂਦੀ ਹੋਈ ਵੱਖ-ਵੱਖ ਰੈਂਕਿੰਗ ਅਤੇ ਸਰਵੇ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਮੁਲਾਂਕਣਾਂ ’ਚ ਭਾਰਤ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ ’ਚ ਸ਼ਾਮਲ ਹੁੰਦੀ ਜਾ ਰਹੀ ਹੈ। ਹਾਲ ਵਿਚ ਹੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਦੇ ਨਤੀਜਿਆਂ ਤੋਂ ਬਾਅਦ ਇਕ ਅਦਾਰੇ ਦੇ ਐੱਮ. ਡੀ. ਆਰ. ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇ-2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਮਾਪਦੰਡਾਂ ’ਤੇ ਖਰੀ ਉਤਰਦਿਆਂ 14ਵਾਂ ਸਥਾਨ ਪ੍ਰਾਪਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਮੁੜ ਮਚਾਉਣ ਲੱਗਾ ਕਹਿਰ, 9 ਮਰੀਜ਼ਾਂ ਦੀ ਹੋਈ ਮੌਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਭਾਈਚਾਰੇ ਨਾਲ ਇਕ ਹੋਰ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇੰਡੀਆ ਟੂਡੇ ਐੱਮ. ਡੀ. ਆਰ.ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇ-2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋ 14ਵਾਂ ਸਥਾਨ ਪ੍ਰਾਪਤ ਕੀਤਾ ਹੈ, ਇਸ ਦੇ ਮਗਰ ਅਧਿਆਪਕਾਂ, ਸਟਾਫ ਅਤੇ ਖੋਜਾਰਥੀਆਂ ਵਿਦਿਆਰਥੀਆਂ ਦੀ ਮਿਹਨਤ ਦੀ ਉਹ ਸੱਚੀ ਭਾਵਨਾ ਹੈ, ਜਿਸ ਦੇ ਨਾਲ ਯੂਨੀਵਰਸਿਟੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਆਪਣਾ ਮੁਕਾਮ ਹਾਸਲ ਕਰ ਰਹੀ ਹੈ। ਇਸ ਰੈਂਕਿੰਗ ਦੇ ਸਖਤ ਮਾਪਦੰਡਾਂ ਨੂੰ ਪਾਰ ਕਰਦਿਆਂ ਪਿਛਲੇ ਸਾਲ ਤੋਂ ਤਿੰਨ ਪੁਜ਼ੀਸ਼ਨਾਂ ’ਤੇ ਉਪਰ ਛਾਲ ਮਾਰਦਿਆਂ ਭਾਰਤ ਦੀਆਂ ਯੂਨੀਵਰਸਿਟੀਆਂ ’ਚੋਂ 14ਵਾਂ ਰੈਂਕ ਪ੍ਰਾਪਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਪੰਚਾਇਤੀ ਫੰਡਾਂ ’ਚ ਕਰੋੜਾਂ ਦੀ ਹੇਰਾਫੇਰੀ ਕਰਨ ’ਤੇ ਮਹਿਲਾ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ


author

Manoj

Content Editor

Related News