ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖੀਆਵਾਂ ਕੀਤੀਆਂ ਮੁਲਤਵੀ
Friday, Dec 21, 2018 - 09:26 PM (IST)

ਅੰਮ੍ਰਿਤਸਰ — ਪੰਜਾਬ ਰਾਜ ਵਿਚ ਪੰਚਾਇਤੀ ਚੋਣਾਂ-2018 ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਪਹਿਲਾਂ ਅਪਲੋਡ ਕੀਤੀਆਂ ਡੇਟਸ਼ੀਟਾਂ/ਜਾਰੀ ਕੀਤੇ ਨੋਟੀਫਿਕੇਸ਼ਨਾਂ ਅਨੁਸਾਰ 29 ਅਤੇ 30 ਦਸੰਬਰ ਨੂੰ ਰਿਹਰਸਲ ਅਤੇ ਚੋਣਾਂ ਵਾਲੇ ਦਿਨ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਸਿਸਟਮ ਅਤੇ ਸਮੈਸਟਰ ਸਿਸਟਮ ਦੀਆਂ (ਥਿਊਰੀ ਅਤੇ ਪ੍ਰੈਕਟੀਕਲ) ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ । ਡਾ. ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾ ਨੇ ਦੱਸਿਆ ਕਿ ਹੁਣ 29 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 4 ਜਨਵਰੀ ਨੂੰ ਹੋਣਗੀਆਂ। ਇਸੇ ਤਰ੍ਹਾਂ 30 ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਥਿਊਰੀ ਪ੍ਰੀਖਿਆਵਾਂ ਹੁਣ 1 ਜਨਵਰੀ 2019 ਨੂੰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਉਨ੍ਹਾਂ ਦੱਸਿਆ ਕਿ ਮਿਤੀ 29 ਅਤੇ 30 ਦਸੰਬਰ ਨੂੰ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਲਈ ਵਿਦਿਆਰਥੀ ਸਮੇਂ-ਸਮੇਂ 'ਤੇ ਵੈਬ ਪੋਰਟਲ ਚੈੱਕ ਕਰਨ ਜਾਂ ਕਾਲਜ ਦੇ ਪ੍ਰਿੰਸੀਪਲ ਜਾਂ ਕੇਂਦਰ ਨਿਗਰਾਨ ਨਾਲ ਸੰਪਰਕ ਕਰਨ।