ਕਰਤਾਰਪੁਰ ਜਾਣ ਲਈ ਇਸ ਤਰ੍ਹਾਂ ਕਰਵਾਓ ਰਜਿਸਟਰੇਸ਼ਨ

Thursday, Nov 07, 2019 - 04:33 PM (IST)

ਕਰਤਾਰਪੁਰ ਜਾਣ ਲਈ ਇਸ ਤਰ੍ਹਾਂ ਕਰਵਾਓ ਰਜਿਸਟਰੇਸ਼ਨ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਇਛੁੱਕ ਸ਼ਰਧਾਲੂ ਸਾਰੇ ਸੇਵਾ ਕੇਂਦਰਾਂ 'ਚ ਰਜਿਸਟਰੇਸ਼ਨ ਕਰਵਾ ਸਕਣਗੇ। ਇਸ ਦੀ ਕੋਈ ਫੀਸ ਨਹੀਂ ਲੱਗੇਗੀ। ਰਜਿਸਟਰੇਸ਼ਨ ਲਈ ਸੇਵਾ ਕੇਂਦਰਾਂ 'ਚ ਫਾਰਮ ਮੁਫਤ ਮਿਲਣਗੇ ਅਤੇ ਆਨਲਾਈਨ ਰਜਿਸਟਰੇਸ਼ਨ ਦੀ ਕੋਈ ਫੀਸ ਨਹੀਂ ਹੈ। ਇਹ ਸੁਵਿਧਾ ਈ-ਸੇਵਾ ਸਾਫਟਵੇਅਰ ਵਲੋਂ ਦਿੱਤੀ ਜਾਵੇਗੀ।

ਇਸ ਦੇ ਲਈ ਸਬੰਧਿਤ ਵਿਅਕਤੀ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ। ਅਪਲਾਈ ਕਰਨ ਦੇ ਲਈ ਸ਼ਰਧਾਲੂਆਂ ਵਲੋਂ ਆਪਰੇਟਰ ਨੂੰ ਐਪਲੀਕੇਸ਼ਨ ਫਾਰਮ, ਸਕੈਨਿੰਗ ਦੇ ਲਈ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ। ਅੰਮ੍ਰਿਤਸਰ ਦੇ ਸੇਵਾ ਕੇਂਦਰ ਦੇ ਮੈਨੇਜਰ ਜਗਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ 'ਚ ਤਕਰੀਬਨ 41 ਦੇ ਕਰੀਬ ਸੇਵਾ ਕੇਂਦਰ ਹਨ, ਜਿੱਥੇ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਲਈ ਅਰਜ਼ੀ ਪੱਤਰ ਦਾਖਲ ਕੀਤੇ ਜਾ ਰਹੇ ਹਨ ਅਤੇ ਬਹੁਤ ਹੀ ਵੱਡੀ ਗਿਣਤੀ 'ਚ ਸੇਵਾ ਕੇਂਦਰਾਂ 'ਤੇ ਸ਼ਰਧਾਲੂਆਂ ਦਾ ਜਮਾਵੜਾ ਲੱਗਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਫੀਸ ਰੱਖੀ ਗਈ ਹੈ। ਉਸ ਦਾ ਭੁਗਤਾਨ ਪਾਕਿਸਤਾਨ ਦੇ ਅੰਦਰ ਦਾਖਲ ਕਰਨ 'ਤੇ ਕਰਨ ਪਵੇਗਾ। ਸੋਸ਼ਲ ਮੀਡੀਆ ਦੀ ਖਬਰਾਂ ਤੋਂ ਉਨ੍ਹਾਂ ਤੱਕ ਜਾਣਕਾਰੀ ਦਿੱਤੀ ਸੀ ਕਿ ਪਾਸਪੋਰਟ ਨਹੀਂ ਲਿਆ ਜਾਵੇਗਾ ਅਤੇ ਕੇਵਲ ਕੋਈ ਵੀ ਪਛਾਣ ਪੱਤਰ ਨਾਲ ਕਰਤਾਰਪੁਰ ਕੋਰੀਡੋਰ ਜਾ ਸਕਦੇ ਹਨ ਪਰ ਅਜਿਹਾ ਨਹੀਂ ਹੈ।

ਦੱਸਣਯੋਗ ਹੈ ਕਿ ਅੰਮ੍ਰਿਤਸਰ 'ਚ 600 ਦੇ ਕਰੀਬ ਸ਼ਰਧਾਲੂਆਂ ਨੇ ਆਪਣੇ ਕਾਗਜ਼ ਜ਼ਮ੍ਹਾ ਕਰਵਾ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕੋਈ ਵੀ ਸ਼ਰਧਾਲੂ ਆਪਣੇ ਫਾਰਮ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਇਕ ਰਸਦੀ ਦਿੱਤੀ ਜਾਵੇਗਾ ਅਤੇ ਉਸ ਨੂੰ ਈਮੇਲ ਅਤੇ ਉਸ ਦੇ ਮੋਬਾਇਲ 'ਤੇ 4 ਦਿਨ ਪਹਿਲਾਂ ਇਸ ਮੈਸੇਜ ਆਵੇਗਾ। ਆਨਲਾਈਨ ਪੋਰਟਲ 18 ਤਾਰੀਕ ਤੱਕ ਪੋਰਟਲ ਭਰ ਚੁੱਕਾ ਹੈ। ਉੱਥੇ ਕੋਈ ਵੀ ਸ਼ਰਧਾਲੂ ਸੇਵਾ ਕੇਂਦਰ ਦੇ ਅੰਦਰ ਆਪਣੇ ਕਾਰਜ਼ ਜਮ੍ਹਾ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।


author

Shyna

Content Editor

Related News