ਫਿਰੋਜ਼ਪੁਰ : ਗੁਰੂ ਨਾਨਕ ਕਾਲਜ ਨੇੜੇ ਮਿਲੀ ਬੱਚੇ ਦੀ ਲਾਸ਼

Sunday, Apr 22, 2018 - 07:06 PM (IST)

ਫਿਰੋਜ਼ਪੁਰ : ਗੁਰੂ ਨਾਨਕ ਕਾਲਜ ਨੇੜੇ ਮਿਲੀ ਬੱਚੇ ਦੀ ਲਾਸ਼

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਸਥਿਤ ਗੁਰੂ ਨਾਨਕ ਕਾਲਜ ਨੇੜੇ ਇਕ ਛੋਟੇ ਬੱਚੇ ਦੀ ਗਲੀ ਸੜੀ ਹਾਲਤ ਵਿਚ ਲਾਸ਼ ਮਿਲਣ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪਤਾ ਉਦੋਂ ਲੱਗਾ ਜਦੋਂ ਨੇੜੇ ਲੰਘ ਰਹੇ ਲੋਕਾਂ ਨੂੰ ਬਦਬੂ ਆਉਣ ਲੱਗੀ। ਲੋਕਾਂ ਨੇ ਜਦੋਂ ਉਥੇ ਜਾ ਕੇ ਦੇਖਿਆ ਤਾਂ ਬੱਚੇ ਦੀ ਲਾਸ਼ ਗਲੀ ਸੜੀ ਹਾਲਤ ਵਿਚ ਪਈ ਸੀ। ਜਿਸ ਤੋਂ ਬਾਅਦ ਲੋਕਾਂ ਵਲੋਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। 
ਘਟਨਾ ਸਥਾਨ 'ਤੇ ਪਹੁੰਚੇ ਏ. ਐੱਸ. ਆਈ. ਮੋਹਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਫਿਲਹਾਲ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।


Related News