ਰਵੀਨਾ, ਭਾਰਤੀ ਤੇ ਫਰਾਹ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰਾ ਕੱਲ ਕਰੇਗਾ ਪ੍ਰਦਰਸ਼ਨ

Thursday, Dec 26, 2019 - 02:53 PM (IST)

ਰਵੀਨਾ, ਭਾਰਤੀ ਤੇ ਫਰਾਹ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰਾ ਕੱਲ ਕਰੇਗਾ ਪ੍ਰਦਰਸ਼ਨ

ਗੁਰੂ ਕਾ ਬਾਗ (ਭੱਟੀ) : ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਵਲੋਂ ਇਸਾਈ ਭਾਈਚਾਰੇ ਵਲੋਂ ਪ੍ਰਭੂ ਈਸਾ ਮਸੀਹ ਦੀ ਯਾਦ 'ਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਨਾਅਰੇ ਹੈਲੇਲੁਈਆ ਸ਼ਬਦ ਨੂੰ ਗਲਤ ਤਰੀਕੇ ਨਾਲ ਉਚਾਰ ਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਸ ਦੇ ਰੋਸ ਵਜੋਂ ਕੱਲ ਅਜਨਾਲਾ ਵਿਖੇ ਇਨ੍ਹਾਂ ਤਿੰਨਾਂ ਹੀ ਅਭਿਨੇਤਰੀਆਂ ਖਿਲਾਫ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਇਨ੍ਹਾਂ ਦੀ ਗ੍ਰਿਫਤਾਰੀ ਲਈ 27 ਦਸੰਬਰ ਨੂੰ ਯੂਨਾਈਟਿਡ ਕ੍ਰਿਸ਼ਚੀਅਨ ਦਲਿਤ ਫਰੰਟ ਦੇ ਸੂਬਾ ਪ੍ਰਧਾਨ ਸ੍ਰੀ ਵਲੈਤ ਮਸੀਹ ਬੰਟੀ ਅਜਨਾਲਾ ਦੀ ਅਗਵਾਈ ਹੇਠ ਅਜਨਾਲਾ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ ਗ੍ਰਿਫਤਾਰੀ ਲਈ ਐੱਸ.ਡੀ.ਐੱਮ. ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾਵੇਗਾ।


author

Baljeet Kaur

Content Editor

Related News