ਸਰਕਾਰੀ ਪ੍ਰਾਜੈਕਟ ’ਚ ਖ਼ੁਦਾਈ ਦੌਰਾਨ ਜ਼ਮੀਨ ’ਚੋਂ ਮਿਲੀਆਂ ਮਨੁੱਖੀ ਹੱਡੀਆਂ, ਹੈਰਾਨ ਕਰੇਗਾ ਪੂਰਾ ਮਾਮਲਾ

Wednesday, Sep 09, 2026 - 07:16 PM (IST)

ਸਰਕਾਰੀ ਪ੍ਰਾਜੈਕਟ ’ਚ ਖ਼ੁਦਾਈ ਦੌਰਾਨ ਜ਼ਮੀਨ ’ਚੋਂ ਮਿਲੀਆਂ ਮਨੁੱਖੀ ਹੱਡੀਆਂ, ਹੈਰਾਨ ਕਰੇਗਾ ਪੂਰਾ ਮਾਮਲਾ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਇਲਾਕੇ ਨੇੜ੍ਹੇ ਇਕ ਕਰੋੜਾਂ ਰੁਪਏ ਦੇ ਸਰਕਾਰੀ ਪ੍ਰਾਜੈਕਟ ਵਿਚ ਉਸ ਸਮੇਂ ਵੱਡੀ ਰੁਕਾਵਟ ਖੜ੍ਹੀ ਹੋ ਗਈ, ਜਦੋਂ ਖੁਦਾਈ ਦੌਰਾਨ ਜ਼ਮੀਨ ਹੇਠੋਂ ਮਨੁੱਖੀ ਹੱਡੀਆਂ ਮਿਲੀਆਂ ਅਤੇ ਕੰਮ ਕਰਨ ਵਾਲੇ ਕੁਝ ਮਜ਼ਦੂਰ ਬੀਮਾਰ ਹੋ ਕੇ ਅਨੋਖੀਆਂ ਹਰਕਤਾਂ ਕਰਨ ਲੱਗ ਪਏ।  ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਮਜ਼ਦੂਰਾਂ ਵੱਲੋਂ ਜੇ. ਸੀ. ਬੀ. ਮਸ਼ੀਨ ਰਾਹੀਂ ਪ੍ਰਾਜੈਕਟ ਲਈ ਜ਼ਮੀਨ ਵਿਚ ਡੂੰਘੀ ਖੁਦਾਈ ਕੀਤੀ ਜਾ ਰਹੀ ਸੀ। ਉੱਥੇ ਕੰਮ ਕਰਦੇ 2 ਮਜ਼ਦੂਰਾਂ ਨੂੰ ਕੁਝ ਥਾਵਾਂ ਤੋਂ ਮਨੁੱਖੀ ਹੱਡੀਆਂ ਵੀ ਮਿਲੀਆਂ, ਜਿਸ ਤੋਂ ਬਾਅਦ ਉਹ ਬੀਮਾਰ ਹੋ ਕੇ ਅਨੋਖੀਆਂ ਹਰਕਤਾਂ ਕਰਨ ਲੱਗ ਪਏ। ਮਜ਼ਦੂਰਾਂ ਨੂੰ ਡਾਕਟਰਾਂ ਕੋਲ ਵੀ ਇਲਾਜ ਲਈ ਲਿਆਂਦਾ ਗਿਆ ਪਰ ਉਨ੍ਹਾਂ ਦੀਆਂ ਅਨੋਖੀਆਂ ਹਰਕਤਾਂ ਬਰਕਰਾਰ ਰਹੀਆਂ। 

ਇਹ ਵੀ ਪੜ੍ਹੋ: Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 13 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

ਬੀਮਾਰ ਹੋਏ ਮਜ਼ਦੂਰ ਇਹ ਕਹਿਣ ਲੱਗ ਪਏ ਕਿ ਇਸ ਜ਼ਮੀਨ ਹੇਠਾਂ ਪਹਿਲਾਂ ਕਬਰਸਿਤਾਨ ਸੀ ਅਤੇ ਉਨ੍ਹਾਂ ਕੋਲੋਂ ਗਲਤੀ ਨਾਲ ਉੱਥੇ ਮਲਮੂਤਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ। 2 ਤੋਂ 3 ਦਿਨ ਪ੍ਰਾਜੈਕਟ ਦਾ ਕੰਮ ਬੰਦ ਰਹਿਣ ਕਾਰਨ ਮਜ਼ਦੂਰ ਸਹਿਮੇ ਰਹੇ ਅਤੇ ਫਿਰ ਇੱਕ ਮਜ਼ਦੂਰ ਵਲੋਂ ਉਸ ਜਗ੍ਹਾ ਦੀ ਸਰੀਏ ਨਾਲ ਨਿਸ਼ਾਨਦੇਹੀ ਕਰਕੇ ਇਹ ਆਖਿਆ ਗਿਆ ਕਿ ਇਥੇ ਪੁਟਾਈ ਨਾ ਕੀਤੀ ਜਾਵੇ ਅਤੇ ਨਾ ਹੀ ਕੋਈ ਮਲਮੂਤਰ ਕੀਤਾ ਜਾਵੇ ਕਿਉਂਕਿ ਇਹ ਜਗ੍ਹਾ ਪੁਰਾਤਨ ਸਮੇਂ ਤੋਂ ਕਿਸੇ ਬਜ਼ੁਰਗ ਦੀ ਕਬਰਸਿਤਾਨ ਹੈ। 

ਮਜ਼ਦੂਰਾਂ ਵੱਲੋਂ ਇਹ ਸਾਰਾ ਮਾਮਲਾ ਆਪਣੇ ਸਰਕਾਰੀ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਖੁਦਾਈ ਕੀਤਾ ਟੋਇਆ ਭਰ ਦਿੱਤਾ ਅਤੇ ਉਸ ਤੋਂ ਬਾਅਦ ਅੱਗੇ ਪੁਟਾਈ ਸ਼ੁਰੂ ਕਰ ਦਿੱਤੀ। ਮਜ਼ਦੂਰਾਂ ਵੱਲੋਂ ਉਸ ਜਗ੍ਹਾ ’ਤੇ ਇਕ ਮਜ਼ਾਰ ਬਣਾ ਦਿੱਤੀ ਅਤੇ ਉੱਥੇ ਰੋਜ਼ਾਨਾ ਹੁਣ ਧੂਫ਼ਬੱਤੀ ਅਤੇ ਮੱਥਾ ਟੇਕਿਆ ਜਾਂਦਾ ਹੈ। ਮਜ਼ਦੂਰਾਂ ਦਾ ਦਾਅਵਾ ਹੈ ਕਿ ਜਿਸ ਦਿਨ ਤੋਂ ਮਜ਼ਾਰ ਬਣੀ ਹੈ, ਉਸ ਤੋਂ ਬਾਅਦ ਇਥੇ ਕੋਈ ਅਣਹੋਣੀ ਘਟਨਾ ਨਹੀਂ ਵਾਪਰੀ ਅਤੇ ਜੋ ਮਜ਼ਦੂਰ ਜ਼ਿਆਦਾ ਬੀਮਾਰ ਹੋਏ ਸਨ, ਉਹ ਪਿੰਡ ਵਾਪਸ ਚਲੇ ਗਏ ਜਦਕਿ ਬਾਕੀ ਮਜ਼ਦੂਰ ਹੁਣ ਬਿਲਕੁਲ ਠੀਕ ਹਨ ਅਤੇ ਇਹ ਸਰਕਾਰੀ ਪ੍ਰਾਜੈਕਟ ਬਣੇ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਿਆ ਹੈ। ਇਹ ਅੰਧਵਿਸ਼ਵਾਸ ਹੈ ਜਾਂ ਕੋਈ ਗੈਬੀ ਸ਼ਕਤੀ ਇਸ ਸਬੰਧੀ ਲੋਕਾਂ ਦੀਆਂ ਵੱਖ-ਵੱਖ ਰਾਇ ਹਨ।

ਇਹ ਵੀ ਪੜ੍ਹੋ: ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ ਛੁੱਟੀ, ਜਾਣੋ ਅਪਡੇਟ

ਪ੍ਰਾਜੈਕਟ ਨੇੜ੍ਹੇ ਹੀ ਹੈ ਇਕ ਪੁਰਾਤਨ ਪੀਰ ਦੀ ਦਰਗਾਹ
ਮਾਛੀਵਾੜਾ ਇਲਾਕੇ ਵਿਚ ਬਣ ਰਹੇ ਕਰੋੜਾਂ ਰੁਪਏ ਦੇ ਸਰਕਾਰੀ ਪ੍ਰਾਜੈਕਟ ਨੇੜ੍ਹੇ ਹੀ ਇੱਕ ਪੁਰਾਤਨ ਪੀਰ ਦੀ ਦਰਗਾਹ ਹੈ ਜਿੱਥੇ ਕਈ ਸ਼ਰਧਾਲੂ ਨਤਮਸਤਕ ਹੋਣ ਲਈ ਜਾਂਦੇ ਹਨ। ਇਸ ਦਰਗਾਹ ਦੇ ਮੁੱਖ ਸੇਵਾਦਾਰ ਅਹਿਮਦ ਖਾਨ ਨੇ ਦੱਸਿਆ ਕਿ ਪ੍ਰੋਜੈਕਟ ਦੀ ਖੁਦਾਈ ਦੌਰਾਨ ਕੁਝ ਮਜ਼ਦੂਰ ਬੀਮਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸਾਰਾ ਇਲਾਕਾ ਪੁਰਾਤਨ ਸਮਿਆਂ ਦੌਰਾਨ ਪੁਰਾਣਾ ਕਬਰਸਿਤਾਨ ਸੀ ਜਿੱਥੇ ਮੁਸਲਮਾਨ ਭਾਈਚਾਰੇ ਦਾ ਕਬਰਸਿਤਾਨ ਤੇ ਹੋਰ ਰੱਬ ਦੇ ਵਲੀਆਂ ਦੀਆਂ ਦਰਗਾਹਾਂ ਵੀ ਹਨ। ਉਨ੍ਹਾਂ ਕਿਹਾ ਕਿ ਜਦੋਂ ਬੀਮਾਰ ਹੋਏ ਮਜ਼ਦੂਰ ਇੱਥੇ ਆਏ ਤਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਜਿਸ ਤੋਂ ਬਾਅਦ ਜ਼ਮੀਨ ਦੀ ਖੁਦਾਈ ਮਿੱਟੀ ਨਾਲ ਭਰ ਕੇ ਇੱਕ ਮਜ਼ਾਰ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਾਰੇ ਮਜ਼ਦੂਰ ਠੀਕ ਠਾਕ ਹਨ ਅਤੇ ਪ੍ਰਾਜੈਕਟ ਦਾ ਕੰਮ ਬੜੇ ਵਧੀਆ ਢੰਗ ਨਾਲ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

shivani attri

Content Editor

Related News