ਗੁਰੂਹਰਸਹਾਏ ਦੇ ਹਸਪਤਾਲ ’ਚ 2 ਧਿਰਾਂ ਵਿਚਾਲੇ ਹੋਈ ਘਮਾਸਾਨ ਲੜਾਈ

Sunday, Feb 16, 2020 - 05:46 PM (IST)

ਗੁਰੂਹਰਸਹਾਏ ਦੇ ਹਸਪਤਾਲ ’ਚ 2 ਧਿਰਾਂ ਵਿਚਾਲੇ ਹੋਈ ਘਮਾਸਾਨ ਲੜਾਈ

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿਖੇ ਬੀਤੀ ਰਾਤ 2 ਧਿਰਾਂ ਵਿਚਕਾਰ ਲੜਾਈ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ’ਚ ਇਕ ਧਿਰ ਨੇ ਦੂਜੀ ਧਿਰ ਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੀਤੀ ਰਾਤ ਇਕ ਵਿਅਕਤੀ ਨੂੰ ਜ਼ਖਮੀ ਹਾਲਤ ’ਚ ਉਸ ਦੇ ਕੋਲ ਲਿਆਂਦਾ ਗਿਆ ਸੀ, ਜਿਸ ਦਾ ਉਸ ਨੇ ਚੈੱਕਅਪ ਕੀਤਾ। ਪੀੜਤ ਦੇ ਪਰਿਵਾਰਕ ਮੈਂਬਰ ਨੂੰ ਉਸ ਨੇ ਦੱਸਿਆ ਕਿ ਉਸ ਦੀ ਹਾਲਤ ਬਹੁਤ ਗੰਭੀਰ ਹੈ, ਜਿਸ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰਨਾ ਪਏਗਾ। ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤੁਹਾਨੂੰ ਹੀ ਇਸ ਦਾ ਇਲਾਜ ਕਰਨਾ ਪਵੇਗਾ ਨਹੀ ਤਾਂ ਅਸੀਂ ਸ਼ਿਕਾਇਤ ਕਰ ਦੇਵਾਂਗੇ। 

ਡਾਕਟਰ ਨੇ ਦੱਸਿਆ ਕਿ ਇੰਨੀ ਦੇਰ ’ਚ ਦੂਜੀ ਧਿਰ ਦੇ ਵਿਅਕਤੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਦੀ ਆਪਸ ’ਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਅਤੇ ਕੁਝ ਵਿਅਕਤੀ ਨੇ ਸਿਵਲ ਹਸਪਤਾਲ ਦੇ ਸਮਾਨ ਦੀ ਭੰਨਤੋੜ ਕਰਦੇ ਹੋਏ ਸ਼ੀਸ਼ਾ ਤੋੜ ਦਿੱਤਾ। ਡਾਕਟਰ ਨੇ ਦੱਸਿਆ ਕਿ ਇਸ ਬਾਰੇ ਪੁਲਸ ਨੂੰ ਸੂਚਿਤ ਕਰਨ ’ਤੇ ਮੌਕੇ ’ਤੇ ਪੁਜੀ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News