ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਆਏ ਆਕਸੀਜਨ ਟੈਂਕਰ ਨੂੰ ਅੰਮ੍ਰਿਤਸਰ ਭੇਜਣ ’ਤੇ ਭਖਿਆ ਵਿਵਾਦ

Tuesday, Apr 27, 2021 - 04:29 PM (IST)

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਆਏ ਆਕਸੀਜਨ ਟੈਂਕਰ ਨੂੰ ਅੰਮ੍ਰਿਤਸਰ ਭੇਜਣ ’ਤੇ ਭਖਿਆ ਵਿਵਾਦ

ਫਰੀਦਕੋਟ (ਜਗਤਾਰ): ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਆਕਸੀਜਨ ਗੈਸ ਦੇ ਟੈਂਕਰ ਨੂੰ ਲੈ ਕੇ ਪੁਲਸ ਅਤੇ ਹਸਪਤਾਲ ਪ੍ਰਸ਼ਾਸਨ ਦਰਮਿਆਨ ਵਿਵਾਦ ਹੋ ਗਿਆ।ਦਰਅਸਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਹਰਿਆਣਾ ਦੀ ਇੱਕ ਕੰਪਨੀ ਵੱਲੋਂ ਆਕਸੀਜਨ ਗੈਸ ਦਾ ਟੈਂਕਰ ਸਪਲਾਈ ਕੀਤਾ ਗਿਆ ਸੀ, ਜਿਸ ਦੀ ਬਿਲਿੰਗ ਵੀ ਇਸੇ ਹਸਪਤਾਲ ਲਈ ਕੀਤੀ ਗਈ ਸੀ ਪਰ ਜਦ ਹੀ ਇਸ ਟੈਂਕਰ ਨੂੰ ਖਾਲੀ ਕਰਨ ਲੱਗੀ ਤਾਂ ਕੁੱਝ ਪੁਲਸ ਅਧਿਕਰੀਆਂ ਵੱਲੋਂ ਇਸ ਆਕਸੀਜਨ ਗੈਸ ਟੈਂਕਰ ਨੂੰ ਇੱਥੇ ਖਾਲੀ ਕਰਨ ਦੀ ਬਜਾਏ ਅੰਮ੍ਰਿਤਸਰ ਦੇ ਇੱਕ ਹਸਪਤਾਲ ਲਈ ਭੇਜਣ ਲਈ ਸੁਰੱਖਿਆ ਬਲ ਭੇਜ ਦਿੱਤਾ ਗਿਆ ਪਰ ਇਸ ਸਭ ਦੇ ਚਲਦੇ ਮੈਡੀਕਲ ਪ੍ਰਸ਼ਾਸਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਕਿਉਂਕਿ ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚ ਵੀ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

ਇਹ ਵੀ ਪੜ੍ਹੋ: ਦਿੱਲੀ ’ਚ ਕੋਰੋਨਾ ਆਫ਼ਤ ਕਾਰਨ ਮਚੀ ਹਾਹਾਕਾਰ, ਪੀੜਤਾਂ ਨੇ ਕੀਤਾ ਪੰਜਾਬ ਦਾ ਰੁਖ਼

PunjabKesari

ਇਸ ਦੇ ਚਲਦੇ ਇਸ ਹਸਪਤਾਲ ਲਈ ਵੀ ਆਕਸੀਜਨ ਦੀ ਜਰੂਰਤ ਵੱਧ ਰਹੀ ਹੈ ਜਿਸ ਦੇ ਚੱਲਦੇ ਇਸ ਤਰ੍ਹਾਂ ਇਸ ਹਸਪਤਾਲ ਤੋਂ ਆਕਸੀਜਨ ਦੂਜੇ ਹਸਪਤਾਲ ’ਚ ਭੇਜਣਾ ਵਾਜਿਬ ਨਹੀਂ ਪਰ ਦੂਜੇ ਪਾਸੇ ਮੌਕੇ ’ਤੇ ਪੁਹੰਚੇ ਪੁਲਸ ਅਧਿਕਰੀਆਂ ਨੇ ਦੱਸਿਆ ਕਿ ਸਾਨੂੰ ਤਾਂ ਉਪਰੋਂ ਹੁਕਮ ਹੈ ਕਿ ਇਸ ਟੈਂਕਰ ਨੂੰ ਐਸਕੋਰਟ ਕਰਕੇ ਅਮ੍ਰਿਤਸਰ ਭੇਜਣ ਹੈ ਤੇ ਜਿਸ ਤਰ੍ਹਾਂ ਦੇ ਆਰਡਰ ਹੋਣਗੇ ਉਸੇ ਤਰ੍ਹਾਂ ਪਲਾਣਾ ਹੋਵੇਗੀ।ਇਸ ਮੌਕੇ ਮੈਡੀਕਲ ਸੁਪਰਡੈਂਟ ਸ਼ੀਲੇਖ ਮਿੱਤਲ ਨੇ ਦੱਸਿਆ ਕਿ ਆਕਸੀਜਨ ਸਪਲਾਈ ਕੰਪਨੀ ਨਾਲ ਸਾਡਾ ਕਰਾਰ ਹੈ। ਜਿਸ ਦੇ ਚਲਦੇ ਦੋ ਆਕਸੀਜਨ ਗੈਸ ਟੈਂਕਰ ਫਰੀਦਕੋਟ ਲਈ ਸਪਲਾਈ ਮੰਗਵਾਈ ਗਈ ਸੀ ਪਰ ਹੁਣ ਇੱਕ ਟੈਂਕਰ ਨੂੰ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਲਈ ਭੇਜਿਆ ਜਾ ਰਿਹਾ ਹੈ ਜਦ ਕਿ ਕੰਪਨੀ ਵੱਲੋਂ ਵੀ ਸਾਫ ਕੀਤਾ ਗਿਆ ਹੈ ਕਿ ਇਹ ਸਪਲਾਈ ਸਿਰਫ਼ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਈ ਹੀ ਹੈ।ਉਨ੍ਹਾਂ ਕਿਹਾ ਕਿ ਫਰੀਦਕੋਟ ’ਚ ਵੀ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ ’ਚ ਆਕਸੀਜਨ ਦੀ ਲੋੜ ਵਧ ਸਕਦੀ ਹੈ। ਇਸ ਲਈ ਜੇਕਰ ਕੰਪਨੀ ਨੇ ਫ਼ਿਰ ਆਕਸੀਜਨ ਦੀ ਸਪਲਾਈ ਨਾ ਦਿੱਤੀ ਤਾਂ ਵੱਡੀ ਦਿੱਕਤ ਆ ਸਕਦੀ ਹੈ। ਇਸ ਲਈ ਇਸ ਟੈਂਕਰ ਨੂੰ ਸ਼ਿਫਟ ਕਰਨਾ ਜਾਇਜ਼ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

ਮੌਕੇ ’ਤੇ ਪੁੱਜੇ ਐੱਸ.ਪੀ. ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਪਲ-ਪਲ ਦੀ ਮੋਨੀਟਰਿੰਗ ਕਰ ਰਹੀ ਹੈ ਕਿ ਕਿਹੜੇ ਹਸਪਤਾਲ ਨੂੰ ਕਦੋਂ ਅਤੇ ਕਿੰਨੀ ਆਕਸੀਜਨ ਦੀ ਜ਼ਰੂਰਤ ਹੈ। ਇਸ ਲਈ ਜਿਸ ਜਗ੍ਹਾ ਤੇ ਆਕਸੀਜਨ ਦੀ ਜ਼ਰੂਰਤ ਜ਼ਿਆਦਾ ਹੈ ਉੱਥੇ ਪਹਿਲਾਂ ਸਪਲਾਈ ਭੇਜੀ ਜਾਣੀ ਹੈ ਅਤੇ ਸਾਡੇ ਲਈ ਆਦੇਸ਼ ਹਨ ਕਿ ਸਾਡੇ ਵੱਲੋਂ ਆਕਸੀਜਨ ਦੀ ਗੱਡੀ ਨੂੰ ਸੁਰੱਖਿਆ ਪ੍ਰਦਾਨ ਕਰ ਦੂਜੀ ਜਗ੍ਹਾ ਸ਼ਿਫਟ ਕਰਨੀ ਹੈ ਤੇ ਸਾਨੂੰ ਜੋ ਵੀ ਆਦੇਸ਼ ਹੋਣਗੇ ਅਸੀਂ ਉਸ ਦੀ ਪਾਲਣਾ ਕਰਨੀ ਹੈ ਜੇਕਰ ਆਰਡਰ ਆਏ ਕਿ ਇਸ ਟੈਂਕਰ ਨੂੰ ਅੰਮ੍ਰਿਤਸਰ ਸ਼ਿਫਟ ਕਰਨਾ ਹੈ ਤਾਂ ਅਸੀਂ ਇਸ ਨੂੰ ਐਸਕੋਰਟ ਕਰ ਕੇ ਭੇਜਾਂਗੇ ਜੇਕਰ ਆਰਡਰ ਨਾ ਭੇਜਣ ਦੇ ਹੋਏ ਤਾਂ ਅਸੀਂ ਨਹੀਂ ਭੇਜਾਂਗੇ।

ਇਹ ਵੀ ਪੜ੍ਹੋਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ


author

Shyna

Content Editor

Related News