ਗੁਰਪ੍ਰੀਤ ਸਿੰਘ ਮਾਨਸਾਈਆ ਚੁਣੇ ਗਏ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ

02/01/2018 5:54:41 PM

ਤਲਵੰਡੀ ਸਾਬੋ (ਮੁਨੀਸ਼) — ਇਤਿਹਾਸਕ ਨਗਰ ਤਲਵੰਡੀ ਸਾਬੋ ਦੀ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਅੱਜ ਨਗਰ ਪੰਚਾਇਤ 'ਚ ਸਰਵ ਸਹਿਮਤੀ ਨਾਲ ਕਰ ਦਿੱਤੀ ਗਈ ਹੈ, ਜਿਸ 'ਚ ਗੁਰਪ੍ਰੀਤ ਸਿੰਘ ਮਾਨਸਾਈਆ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਨਗਰ ਪੰਚਾਇਤ ਦੇ 15 ਵਾਰਡਾਂ 'ਚੋਂ 13 'ਤੇ ਕਾਂਗਰਸ ਦੇ ਕਾਊਂਸਲਰ ਹਨ, ਜਦ ਕਿ ਬਾਕੀ ਦੋ ਵਾਰਡਾਂ 'ਚ  ਅਕਾਲੀ ਦਲ ਤੇ ਇਕ ਆਜ਼ਾਦ ਕਾਊਂਸਲਰ ਹੈ ਪਰ 15 'ਚੋਂ 14 ਕਾਊਂਸਲਰਾਂ ਨੇ ਗੁਰਪ੍ਰੀਤ ਸਿੰਘ 'ਤੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਚੋਣ ਐੱਸ. ਡੀ. ਐੱਮ. ਵਰਿੰਦਰ ਸਿੰਘ ਦੀ ਦੇਖ ਰੇਖ 'ਚ ਕੀਤੀ ਗਈ, ਜਿਥੇ ਨਗਰ ਪੰਚਾਇਤ ਦੇ ਅਧਿਕਾਰੀ ਵੀ ਮੌਜੂਦ ਰਹੇ।


Related News