ਡੇਰਾ ਸੱਚਾ ਸੌਦਾ ''ਚ ਤਲਾਸ਼ੀ ਨੂੰ ਦੌਰਾਨ ਮਿਲੀ ਰਾਮ ਰਹੀਮ ਦੀ ਲਗਜ਼ਰੀ ਗੱਡੀ, ਜ਼ਾਹਰ ਕੀਤਾ ਜਾ ਰਹੈ ਇਹ ਸ਼ੱਕ (ਵੀਡੀਓ)

Saturday, Sep 09, 2017 - 07:32 PM (IST)

ਸਿਰਸਾ\ਚੰਡੀਗੜ੍ਹ : ਪੁਲਸ ਅਤੇ ਫੌਜ ਵਲੋਂ ਡੇਰਾ ਸੱਚਾ ਸੌਦਾ ਵਿਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਕਈ ਇਤਰਾਜ਼ਯੋਗ ਚੀਜ਼ਾ ਸਾਹਮਣੇ ਆਈਆਂ ਹਨ। ਹੁਣ ਪੁਲਸ ਨੂੰ ਡੇਰੇ ਵਿਚੋਂ ਗੁਰਮੀਤ ਰਾਮ ਰਹੀਮ ਦੀ ਬਿਨਾਂ ਨੰਬਰੀ ਲਗਜ਼ਰੀ ਗੱਡੀ ਬਰਾਮਦ ਹੋਈ ਹੈ। ਕਾਲੇ ਸ਼ੀਸ਼ਿਆਂ ਵਾਲੀ ਇਹ ਲਗਜ਼ਰੀ ਗੱਡੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਹੈ ਅਤੇ ਇਗ ਬੁਲਟ ਪਰੂਫ ਹੈ। ਡੇਰੇ ਵਿਚ ਇਸ ਤਰ੍ਹਾਂ ਦੀਆਂ ਪੰਜ ਗੱਡੀਆਂ ਦੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਇਸ ਬਿਨਾਂ ਨੰਬਰੀ ਬੁਲਟ ਪਰੂਫ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ। ਤਲਾਸ਼ੀ ਦੌਰਾਨ ਪੁਲਸ ਵਲੋਂ ਡੇਰੇ 'ਚੋਂ ਕਈ ਲਗਜ਼ਰੀ ਸਮਾਨ ਬਰਾਮਦ ਹੋਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰਾਂ ਵਿਚੋਂ ਮਹਿੰਗੀਆਂ ਲਗਜ਼ਰੀ ਗੱਡੀਆਂ ਬਰਾਮਦ ਹੋ ਚੁੱਕੀਆਂ ਹਨ। ਸੰਗਰੂਰ ਦੇ ਨਾਮ ਚਰਚਾ ਘਰ ਵਿਚ ਵੀ ਪੁਲਸ ਨੇ ਕਰੋੜਾਂ ਦੇ ਮੁੱਲ ਵਾਲੀ ਪੋਰਸ਼ ਕਾਰ ਬਰਾਮਦ ਹੋਈ ਸੀ ਜਿਸ ਨੂੰ ਕਬਜ਼ੇ 'ਚ ਲੈ ਲਿਆ ਸੀ।


Related News