ਗੁਰਲਾਲ ਕਤਲ ਕਾਂਡ : ਮੁੱਖ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਦੇਸੀ ਕੱਟਾ ਬਰਾਮਦ
Friday, Apr 09, 2021 - 10:21 AM (IST)
ਫਰੀਦਕੋਟ (ਰਾਜਨ): ਬੀਤੀ 18 ਫਰਵਰੀ ਨੂੰ ਸ਼ਹਿਰ ਅੰਦਰ ਜ਼ਿਲ੍ਹਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਕਤਲ ਕਾਂਡ ਦੀ ਜਾਂਚ ਦੇ ਚੱਲਦਿਆਂ ਬੀਤੇ ਦਿਨੀਂ ਹਿਮਾਚਲ ਅਤੇ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗਗਨਦੀਪ ਸਿੰਘ ਉਰਫ਼ ਪੇੜਾ ਪੁੱਤਰ ਗੁਰਮੀਤ ਸਿੰਘ ਵਾਸੀ ਮਿਰਜਾ ਪੱਤੀ ਪੰਜਗਰਾਈਂ ਕਲਾਂ, ਜਿਸ ਨੂੰ ਸਥਾਨਕ ਪੁਲਸ ਵੱਲੋਂ ਪ੍ਰੋਡੈਕਸ਼ਨ ਵਾਰੰਟ ’ਤੇ ਲਿਆ ਕੇ ਮਾਨਯੋਗ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ, ਕੋਲੋਂ ਕੀਤੀ ਗਈ ਪੁੱਛਗਿੱਛ ਉਪਰੰਤ ਇਕ ਦੇਸੀ ਕੱਟਾ ਅਤੇ ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ
ਸਥਾਨਕ ਸੀ. ਆਈ. ਏ. ਸਟਾਫ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਸ਼ੀ ਕੋਲੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਇਸਦੀ ਸ਼ਨਾਖਤ ’ਤੇ ਰਾਜਸਥਾਨ ਫੀਡਰ ਦੀ ਪੱਟੜੀ ਦੇ ਨਾਲ ਇਕ ਕਿੱਕਰ ਦੇ ਮੁੱਢ੍ਹ ਨਾਲ ਟੋਆ ਪੁੱਟ ਕੇ ਮੋਮੀ ਕਾਗਜ਼ ਵਿਚ ਲਪੇਟ ਕੇ ਦੱਬਿਆ ਇਕ ਦੇਸੀ ਕੱਟਾ 315 ਬੋਰ ਅਤੇ 2 ਜ਼ਿੰਦਾ ਰੌਂਦ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ
ਨੋਟ: ਇਸ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ’ਚ ਦਿਓ ਜਵਾਬ