ਗੁਰਲਾਲ ਭਲਵਾਨ ਕਤਲ ਕਾਂਡ : ਦਿੱਲੀ ਤੇ ਫਰੀਦਕੋਟ ਪੁਲਸ ਦੀ ਸਖ਼ਤ ਨਿਗਰਾਨੀ ਹੇਠ 3 ਦੋਸ਼ੀ ਅਦਾਲਤ ’ਚ ਪੇਸ਼

3/3/2021 4:18:50 PM

ਫ਼ਰੀਦਕੋਟ (ਰਾਜਨ, ਜਗਦੀਸ਼)- ਬੀਤੀ 18 ਫ਼ਰਵਰੀ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾ ਕੇ ਇੱਥੋਂ ਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਹੱਤਿਆ ਮਾਮਲੇ ਨਾਲ ਜੁੜੇ ਤਿੰਨ ਮੁਲਜ਼ਮਾਂ ਗੁਰਿੰਦਰ ਪਾਲ ਉਰਫ਼ ਗੋਰਾ ਭਾਊ, ਸੁਖਵਿੰਦਰ ਸਿੰਘ ਸਨੀ ਢਿੱਲੋਂ ਅਤੇ ਸੌਰਬ ਜਿਨ੍ਹਾਂ ਨੂੰ ਘਟਨਾਂ ਤੋਂ ਕੁਝ ਹੀ ਦਿਨ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕਰ ਲਿਆ ਸੀ, ਨੂੰ ਅੱਜ ਫ਼ਰੀਦਕੋਟ ਵਿਖੇ ਲਿਆ ਕੇ ਦਿੱਲੀ ਅਤੇ ਜ਼ਿਲ੍ਹਾ ਫਰੀਦਕੋਟ ਪੁਲਸ ਦੀ ਸਖ਼ਤ ਨਿਗਰਾਨੀ ਹੇਠ ਸਥਾਨਕ ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾਗਿਆ। ਅਦਾਤ ਨੇ ਮੁਲਜ਼ਮਾਂ ਦਾ 8 ਮਾਰਚ ਤੱਕ ਪੁਲਸ ਰੀਮਾਂਡ ਹਾਸਿਲ ਕਰਕੇ ਫ਼ਰੀਦਕੋਟ ਪੁਲਸ ਹਵਾਲੇ ਕਰ ਦਿੱਤਾ ।

ਇਹ ਵੀ ਪੜ੍ਹੋ : ਬਠਿੰਡਾ 'ਚ ਪਿਓ ਨੇ ਰੋਲੀ ਨਾਬਾਲਗ ਧੀ ਦੀ ਪੱਤ, ਕੁੜੀ ਦੇ ਬੋਲ ਸੁਣ ਪੁਲਸ ਦੇ ਵੀ ਉੱਡੇ ਹੋਸ਼

ਜਾਣਕਾਰੀ ਦਿੰਦਿਆਂ ਸੇਵਾ ਸਿੰਘ ਮੱਲੀ ਐੱਸ.ਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਦਿੱਲੀ ਪੁਲਸ ਵੱਲੋਂ ਲਿਆ ਗਿਆ ਪੁਲਸ ਰਿਮਾਂਡ ਖ਼ਤਮ ਹੋਂਣ ’ਤੇ ਇਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ ਜਿਸ ’ਤੇ ਜ਼ਿਲ੍ਹਾ ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਅਤੇ ਜ਼ਿਲ੍ਹਾ ਪੁਲਸ ਦੀ ਨਿਗਰਾਨੀ ਹੇਠ ਫ਼ਰੀਦਕੋਟ ਵਿਖੇ ਲਿਆ ਕੇ ਇਨ੍ਹਾਂ ਦਾ 8 ਮਾਰਚ ਤੱਕ ਪੁਲਸ ਰਿਮਾਂਡ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਹੱਤਿਆ ਕਾਂਡ ਨਾਲ ਹੋਰ ਕਿਹੜੇ ਮੁਲਜ਼ਮ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਪਟਿਆਲਾ ਜੇਲ 'ਚ ਬੰਦ ਖ਼ਤਰਨਾਕ ਗੈਂਗਸਟਰ ਰੰਮੀ ਮਛਾਨਾ 'ਤੇ ਵੱਡਾ ਖੁਲਾਸਾ, ਸਾਹਮਣੇ ਆਈ ਇਹ ਗੱਲ

ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਸ ਵੱਲੋਂ ਇਸ ਤੋਂ ਪਹਿਲਾਂ ਇਸ ਕਤਲ ਕਾਂਡ ਨਾਲ ਜੁੜੇ ਫ਼ਰੀਦਕੋਟ ਨਿਵਾਸੀ ਰਾਜਿੰਦਰ ਸਿੰਘ, ਭੀਮਾਂ, ਪ੍ਰਦੀਪ ਸਿੰਘ ਅਤੇ ਅਕਾਸ਼ ਨੂੰ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੈਕੀ ਕਰਨ ਅਤੇ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਤਹਿਤ ਪਿੰਡ ਘਣੀਆ ਨਿਵਾਸੀ ਦੋਸ਼ੀ ਗੁਰਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਪੰਜੇ ਮੁਲਜ਼ਮ ਇਸ ਵੇਲੇ ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਹੁਕਮਾਂ ਅਨੁਸਾਰ 12 ਮਾਰਚ ਤੱਕ ਇੱਥੋਂ ਦੀ ਕੇਂਦਰੀ ਜੇਲ ਵਿਚ ਜੁਡੀਸ਼ੀਅਲ ਰੀਮਾਂਡ ’ਤੇ ਚੱਲ ਰਹੇ ਹਨ ਅਤੇ ਇਸ ਤਰ੍ਹਾਂ ਜ਼ਿਲ੍ਹਾ ਪੁਲਸ ਵੱਲੋਂ ਇਸ ਹੱਤਿਆ ਕਾਂਡ ਨਾਲ ਜੁੜੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਇਸ ਕਤਲ ਕਾਂਡ ਨਾਲ ਜੁੜੇ ਹੋਰਨਾਂ ਮੁਲਜ਼ਮਾਂ ਦੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਰਦਨਾਕ ਹਾਦਸਾ, ਮਕਾਨ ਡਿੱਗਣ ਕਾਰਣ ਦੋ ਮੁੰਡਿਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor Gurminder Singh